ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਲਾਈਵ ਪੰਜਾਬੀ ਟੀ ਵੀ ਚੈਨਲ ਦੀ ਟੀਮ ਵਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬਣ ਰਹੀ ਦਸਤਾਵੇਜ਼ੀ ਫਿਲਮ ਲਈ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਸੰਬੰਧੀ “ਲਾਈਵ ਪੰਜਾਬੀ ਟੀ ਵੀ ਚੈਨਲ” ਦੀ ਟੀਮ ਵਿੱਚੋਂ ਸ਼੍ਰੀ ਚਰਨਜੀਤ ਜੋਗੀ, ਡੀ ਓ ਪੀ ਰਮਨਦੀਪ ਢੰਡਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਜੋ ਨਸ਼ਿਆਂ ਦਾ ਰੁਝਾਨ ਵਧਿਆ ਹੋਇਆ ਹੈ ਉਸਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵਲੋਂ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ, ਇਨ੍ਹਾਂ ਕੇਂਦਰਾਂ ਵਿੱਚ ਵਿੱਚ ਇਲਾਜ ਦੇ ਕਿਹੜੇ ਢੰਗ ਤਰੀਕੇ ਵਰਤੇ ਜਾਂਦੇ ਹਨ ਜਿਸ ਨਾਲ ਨਸ਼ਈ ਵਿਅਕਤੀ ਨਸ਼ਿਆਂ ਦਾ ਤਿਆਗ ਕਰਕੇ ਮੁੜ ਇੱਕ ਜਿੰਮੇਵਾਰ ਵਿਅਕਤੀ ਦੀ ਜ਼ਿੰਦਗੀ ਜਿਊਂਦੇ ਹਨ ਉਸ ਸਾਰੇ ਤੇ ਦਸਤਾਵੇਜ਼ੀ ਫਿਲਮ ਤਿਆਰ ਕਰ ਰਹੇ ਹਨ। ਟੀਮ ਵਲੋਂ ਕੇਂਦਰ ਦੁਆਰਾ ਇਲਾਜ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਸੰਬੰਧੀ ਜਾਣਕਾਰੀ ਲਈ ਅਤੇ ਰਿਕਾਰਡ ਵੀ ਕੀਤਾ ਗਿਆ।
ਸ਼੍ਰੀ ਚਰਨਜੀਤ ਜੋਗੀ ਅਤੇ ਉਨ੍ਹਾਂ ਦੀ ਟੀਮ ਵਲੋਂ ਕੇਂਦਰ ਦੁਆਰਾ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਕਰਨ ਲਈ ਬਚਨਵੱਧਤਾ ਪ੍ਰਗਟਾਈ।
ਸੰਸਥਾ ਮੈਂਬਰ ਡਾ ਅਰਬਿੰਦ ਸਿੰਘ ਧੂਤ ਵਲੋਂ ਸ਼੍ਰੀ ਚਰਨਜੀਤ ਜੋਗੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮੇਂ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਕੇਂਦਰ ਦੇ ਡਾਇਰੈਕਟਰ ਡਾ ਜਸਵਿੰਦਰ ਸਿੰਘ ਡੋਗਰਾ, ਮੈਡਮ ਸਨਦੀਪ ਕੁਮਾਰੀ ਕੌਂਸਲਰ, ਸ ਬਹਾਦਰ ਸਿੰਘ ਸਿੱਧੂ ਸਟੇਟ ਐਵਾਰਡੀ, ਡਾ ਅਰਬਿੰਦ ਸਿੰਘ ਧੂਤ, ਸ ਮਨਦੀਪ ਸਿੰਘ, ਸ ਜਸਪਾਲ ਸਿੰਘ, ਸ ਭੁਪਿੰਦਰ ਸਿੰਘ, ਰੋਬਿਨ ਜੋਤ ਰਾਇ, ਸ ਅਮਨਦੀਪ ਸਿੰਘ ਆਹਰਾਂ ਕੂੰਟਾਂ ਨੇ “ਲਾਈਵ ਪੰਜਾਬੀ ਟੀਵੀ ਚੈਨਲ ਦੀ ਟੀਮ ਨੂੰ ਕੇਂਦਰ ਵਲੋਂ ਯਾਦ ਚਿੰਨ੍ਹ ਵੀ ਭੇਂਟ
ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly