ਛੋਟੇ ਸਾਹਿਬਜ਼ਾਦੇ

(ਸਮਾਜ ਵੀਕਲੀ)

ਕਸਮਾਂ ਸੀ ਖਾ ਕੇ ਕਿਲਾ ਛੁਡਵਾ ਲਿਆ
ਸਰਸਾ ਨਦੀ ਦੇ ਕੰਢੇ ਘੇਰਾ ਪਾ ਲਿਆ
ਪੁਤਲੇ ਮੁਗਲ ਬਣ ਗੇ ਹੰਕਾਰ ਦੇ…….

ਅੰਮ੍ਰਿਤ ਵੇਲ਼ੇ ਸਿੰਘ ਬਾਣੀ ਪੜਦੇ
ਆਸਾ ਜੀ ਦੀ ਵਾਰ ਕੀਰਤਨ ਕਰਦੇ
ਭਿੱਜੇ ਹੋਏ ਵਿੱਚ ਗੁਰੁ ਦੇ ਪਿਆਰ ਦੇ ….

ੳੇਦੇ ਸਿੰਘ ਜਿਹੇ ਸੂਰਮੇ ਦਲੇਰ ਸੀ
ਜੀਵਨ ਸਿਉਂ ਲਾਏ ਵੈਰੀਆਂ ਦੇ ਢੇਰ ਸੀ
ਹੱਸ ਹੱਸ ਜਾਨਾਂ ਜੰਗ ਵਿੱਚ ਵਾਰਦੇ ….

ਗੁਰੂ ਕੇ ਮਹਿਲ ਮਨੀ ਸਿੰਘ ਨਾਲ਼ ਸੀ
ਦਿੱਲੀ ਵੱਲ ਤੁਰੇ ਹੌਂਸਲੇ ਕਮਾਲ ਸੀ
ਮੰਨਦੇ ਨੇ ਭਾਣੇ ਪਰਵਦ ਗਾਰ ਦੇ

ਵੱਡੇ ਸਾਹਿਬਜ਼ਾਦੇ ਦੋ ਗੁਰਾਂ ਦੇ ਸੰਗ ਜੀ
ਜਾ ਕੇ ਚਮਕੌਰ ਲੜਨੀ ਹੈ ਜੰਗ ਜੀ
ਜੌਹਰ ਵਿਖੌਣੇ ਤੀਰ ਤਲਵਾਰ ਦੇ….

ਮਾਤਾ ਗੁਜ਼ਰੀ ਤੇ ਛੋਟੇ ਫਰਜੰਦ ਦੋ
ਰਹਿ ਗਏ ਇਕੱਲੇ ਪੁੰਨਿਆ ਚੰਦ ਉਹ
‘ਬੱਦੋਵਾਲ਼’ ਰੰਗ ਵੇਖੋ ਕਰਤਾਰ ਦੇ..

ਢਾਡੀ ਕਮਲ ਸਿੰਘ ਬੱਦੋਵਾਲ
9815828045

 

Previous article9 ਪੋਹ ਗੜ੍ਹੀ ਚਮਕੌਰ ਵਿੱਚ
Next articleਸਾਹਿਬਜ਼ਾਦੇ….