ਲੈ ਲਵੋ ਸੇਧ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਉਹ ਜਵਾਨੀ ਦੀਆਂ ਛੱਲਾਂ, ਉਭਰ ਦਾ ਜੋਸ਼ ਸੀ,
ਗੁਲਾਮ ਕਿਉਂ ਦੇਸ਼ ਮੇਰਾ, ਮਨਾਂ ਵਿੱਚ ਰੋਸ਼ ਸੀ,
ਤਿਆਗ ਤੇ ਸੀ ਚਾਅ ਸਾਰੇ, ਆਜ਼ਾਦ ਕਰਵਾਉਣ ਲਈ ‌ਦੇਸ਼ ਚਮੜੀ ਏ ਚਿੱਟੀ ਤੋਂ;
ਲੈ ਲਵੋ ਸੇਧ ਯੋਧਿਆਂ ਦੀ ਰੀਤੀ ਤੋਂ ,
ਜਾਵੇ ਨਾ ਕੋਈ ਦੂਰ ਇਹ ਵਤਨ ਦੀ ਮਿੱਟੀ ਤੋਂ।
ਪੜ੍ਹਾਈ ਦਾ ਸੀ ਸ਼ੌਕ ਨਾਲੇ ਸਟੇਜ ਉੱਤੇ ਆਉਣ ਦਾ,
ਨਾ ਦਿਲ ਸੀ ਉਹਦਾ ,ਬਹਿ ਕੇ ਕਿਸਮਤ ਨੂੰ ਰੋਣ ਦਾ,
ਮਿਹਨਤਾਂ ਨੂੰ ਲੱਗੇ ਫਲ, ਹਮੇਸ਼ਾ ਅੱਗੇ ਬਾਜ਼ੀ ਸਿੱਟੀ ਤੋਂ।
ਲੈ ਲਵੋ ਸੇਧ ਯੋਧਿਆਂ ਦੀ ਰੀਤੀ ਤੋਂ,
ਜਾਵੇ ਨਾ ਕੋਈ ਦੂਰ ਵਤਨ ਦੀ ਮਿੱਟੀ ਤੋਂ।
ਵਿੱਚ ਨਿੱਕੀ ਉਮਰੇ, ਗੋਰਿਆਂ ਦਾ ਤਖ਼ਤ ਹਲਾ ਤਾ ਸੀ,
ਦੇਣ ਲਈ ਹੱਕਾਂ ਵਿੱਚ ਫੈਸਲੇ, ਮਜਬੂਰ ਕਰਾ ਤਾ ਸੀ,
ਜੇਲ੍ਹ ਵਿੱਚ ਬੈਠ ਰਚੀ, ਆਜ਼ਾਦੀ ਵਾਲੀ ਰਣਨੀਤੀ ਤੋਂ,
ਲੈ ਲਵੋ ਸੇਧ ਯੋਧਿਆਂ ਦੀ ਰੀਤੀ ਤੋਂ,
ਜਾਵੇ ਨਾ ਕੋਈ ਦੂਰ ਵਤਨ ਦੀ ਮਿੱਟੀ ਤੋਂ।
ਮੌਤ ਹੈ ਵਿਆਹ ਕੇ ਲਿਆਉਣੀ, ਬੜੇ ਵੱਖਰੇ ਵਿਚਾਰ ਸੀ,
ਪੈਸਾ,ਘਰ, ਜ਼ਿੰਦਗੀ-ਜਮੀਨ,ਸਭ ਦਿੱਤਾ ਦੇਸ਼ ਉੱਤੋ ਵਾਰ ਸੀ,
ਆਜ਼ਾਦ ਕਰਵਾਉਣ ਲਈ ਦੇਸ਼, ਵੱਖ ਹੋ ਗਿਆ ਸੀ ਪੁਰਖਾਂ ਦੀ ਰੀਤੀ ਤੋਂ,
ਲੈ ਲਵੋ ਸੇਧ ਯੋਧਿਆਂ ਦੀ ਰੀਤੀ ਤੋਂ,
ਜਾਵੇ ਨਾ ਕੋਈ ਦੂਰ ਵਤਨ ਦੀ ਮਿੱਟੀ ਤੋਂ।
ਆਖਿਰ ਆ ਗਿਆ ਸੀ ਦਿਨ ਜੱਗ ਉੱਤੋ ਜਾਣ ਦਾ,
ਚੁੰਮ ਫਾਂਸੀ ਵਾਲਾ ਰੱਸਾ, ਗਲ਼ ਵਿੱਚ ਪਾਉਣ ਦਾ,
ਹਰ ਇਨਸਾਨ ਝੁਕਾਉਂਦਾ ਰਹੁ ਸਿਰ ਸ਼ਹੀਦੀ ਵਾਲੀ ਮਿਤੀ ਤੋਂ,
ਲੈ ਲਵੋ ਸੇਧ ਯੋਧਿਆਂ ਦੀ ਰੀਤੀ ਤੋਂ,
ਜਾਵੇ ਨਾ ਕੋਈ ਦੂਰ ਵਤਨ ਦੀ ਮਿੱਟੀ ਤੋਂ।
ਮਨਿੰਦਰ ਸਿੰਘ ਘੜਾਮਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਣਯੋਗ ਅਦਾਲਤ ਵੱਲੋਂ ਸਿੱਟ ਦੀ ਰਿਪੋਰਟ ਖ਼ਾਰਜ ਕਰਨ ਅਤੇ ਕੇਸ ਦੀ ਫਾਈਲ ਬੰਦ ਕਰਨ ਦੇ ਵਿਰੋਧ ਵਿੱਚ ਜੱਜ ਦੇ ਨਾਂ ਮੰਗ ਪੱਤਰ ਸੌਂਪਿਆ
Next articleਜਦੋਂ ਭਾਈ ਲਾਲੋ ਮਰਦਾ ਹੈ ?