ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਾਸ-ਵਿਅੰਗ ਕਵੀ ਦਰਬਾਰ ਤੇ ਪੁਸਤਕ ਲੋਕ-ਅਰਪਣ ਸਮਾਗਮ ਕਰਵਾਇਆ

ਬਠਿੰਡਾ,  (ਸਮਾਜ ਵੀਕਲੀ)   (ਜਸਵੰਤ ਗਿੱਲ ਸਮਾਲਸਰ)   ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫ਼ੇਅਰ ਐਂਡ ਕਲਚਰਲ ਸੁਸਾਇਟੀ ਰਜਿ. ਬਠਿੰਡਾ ਅਤੇ ਹਾਸ-ਵਿਅੰਗ ਅਕਾਡਮੀ ਪੰਜਾਬ ( ਮੋਗਾ) ਵੱਲੋਂ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਸਹਿਯੋਗ ਨਾਲ ਸਕੂਲ ਦੇ ਹਾਲ ਵਿੱਚ ਹਾਸ-ਵਿਅੰਗ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ।  ਸ਼੍ਰੀ ਕੇ.ਐਲ.ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ, ਸ੍ਰ.ਮਹਿੰਦਰ ਸਿੰਘ ਚੇਅਰਮੈਨ,ਸ਼੍ਰੀਮਤੀ ਕੁਲਦੀਪ ਕੌਰ ਡਾਇਰੈਕਟਰ, ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ,ਬਹੁ-ਵਿਧਾਵੀ ਵਿਦਵਾਨ ਲੇਖਕ ਬਿਕਰਮਜੀਤ ਨੂਰ, ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ,  ਸਾਹਿਤ ਅਕਾਦਮੀ ਅਨੁਵਾਦ- ਪੁਰਸਕਾਰ ਵਿਜੇਤਾ ਜਗਦੀਸ਼ ਰਾਏ ਕੁਲਰੀਆਂ,ਵਿਦਵਾਨ ਲੇਖਕ ਪ੍ਰਿੰ. ਦਰਸ਼ਨ ਸਿੰਘ ਬਰੇਟਾ ਦੀ ਪ੍ਰਧਾਨਗੀ ‘ਚ ਚੱਲੇ ਇਸ ਸਮਾਗਮ  ਦਾ ਆਗਾਜ਼ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਹੋਇਆ। ਪ੍ਰਿੰ.ਸ਼੍ਰੀਮਤੀ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ,ਵਿਦਵਾਨਾਂ, ਵਿਅੰਗਕਾਰਾਂ,ਕਵੀਆਂ  ਨੂੰ ਖੂਬਸੂਰਤ ਸ਼ਬਦਾਂ ‘ਚ ਜੀ ਆਇਆਂ ਕਿਹਾ। ਸਟੇਜ ਸੰਚਾਲਨ ਕਰਦਿਆਂ ਵਿਅੰਗਕਾਰ ਮੰਗਤ ਕੁਲਜਿੰਦ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ। ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹਾਸ ਵਿਅੰਗ ਕਵੀਆਂ ਅਤੇ ਵਿਦਵਾਨਾਂ ਦੇ ਕਦਮਾਂ ਨੂੰ ਮੀਤ ਪ੍ਰਧਾਨ ਅਮਰਜੀਤ ਸਿੰਘ ਪੇਂਟਰ ਨੇ ਰੰਗ ਭਰੇ ਸ਼ਬਦਾਂ ਨਾਲ ਸਿਰ ਮੱਥੇ ਮੰਨਿਆ। ਮੈਡਮ ਸੁਖਵੀਰ ਕੌਰ ਦੀ ਰਹਿਨੁਮਾਈ ’ਚ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗੀਤ,ਕਵਿਤਾਵਾਂ ਨੂੰ ਖੁਸ਼ਬੋ, ਹਰਮੀਤ, ਵਿਪਨਪ੍ਰੀਤ ਕੌਰ, ਜਪਨਪ੍ਰੀਤ ਕੌਰ, ਸਮਰੀਤ ਕੌਰ, ਨਵਦੀਪ ਕੌਰ ਨੇ ਆਪਣੀ ਮਿਠਾਸ ਭਰੀ ਆਵਾਜ਼ ਵਿੱਚ ਪੇਸ਼ ਕੀਤਾ। ਸ਼੍ਰੀ ਕੇ. ਐਲ. ਗਰਗ ਦੀ ਹੌਸਲਾ-ਅਫਜ਼ਾਈ ਸਦਕਾ ਮੰਗਤ ਕੁਲਜਿੰਦ ਅਤੇ ਜਗਦੀਸ਼ ਰਾਏ ਕੁਲਰੀਆਂ ਵੱਲੋਂ ਸੰਪਾਦਿਤ, 2023 ਦੇ ਚੋਣਵੇਂ ਹਾਸ-ਵਿਅੰਗ ਦੇ ਸਾਂਝੇ-ਸੰਗ੍ਰਹਿ  ‘ਗਰਾਰੀ ਅੜ ਗਈ’ ਨੂੰ ਪ੍ਰਧਾਨਗੀ ਮੰਡਲ ਵੱਲੋਂ  ਲੋਕ- ਅਰਪਣ ਕੀਤਾ ਗਿਆ। ਪੰਜਾਬੀ ਹਾਸ ਵਿਅੰਗ ਦੇ ਸੰਦਰਭ ਵਿੱਚ ਕਿਤਾਬ ਦੇ ਵਿਸ਼ਾ ਅਤੇ ਕਲਾ ਪੱਖ ਉਪਰ ਵਿਸਤ੍ਰਿਤ ਜਾਣਕਾਰੀ ਦਿੰਦਾ ਪਰਚਾ ਪ੍ਰਸਿੱਧ ਆਲੋਚਕ ਡਾ.ਜਸਪਾਲਜੀਤ ਵੱਲੋਂ ਪੜ੍ਹਿਆ ਗਿਆ, ਇਸ ਨੂੰ ਵਿਸਥਾਰ ਦਿੰਦਿਆਂ  ਬਿਕਰਮਜੀਤ ਨੂਰ, ਰਮੇਸ਼ ਗਰਗ, ਜਗਦੀਸ਼ ਰਾਏ ਕੁਲਰੀਆਂ, ਦਰਸ਼ਨ ਸਿੰਘ ਬਰੇਟਾ ਆਦਿ ਨੇ ਇਸ ਉਪਰ ਵਿਚਾਰ ਚਰਚਾ ਕੀਤੀ। ਹਾਸ-ਵਿਅੰਗ ਕਾਵਿ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਹਿੱਤ ਚੱਲੇ  ਇਸ ਸਮਾਗਮ ਵਿੱਚ ਨਵਰਾਹੀ ਘੁਗਿਆਣਵੀ ਫਰੀਦਕੋਟ, ਡਾ.ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਬਾਘਾਪੁਰਾਣਾ, ਸਤੀਸ਼ ਧਵਨ ਭਲੂਰ, ਜਸਵੀਰ ਸ਼ਰਮਾ ਦੱਦਾਹੂਰ ਮੁਕਤਸਰ, ਬਿਕਰ ਮਾਣਕ ਗਿਦੜਬਾਹਾ, ਸੁੰਦਰਪਾਲ ਪ੍ਰੇਮੀ ਜੈਤੋ, ਸੇਵਕ ਸ਼ਮੀਰੀਆ ਬਠਿੰਡਾ, ਬਲਵਿੰਦਰ ਸਿੰਘ ਭੁੱਲਰ ਬਠਿੰਡਾ, ਗੁਰਸੇਵਕ ਬੀੜ, ਲਖਵੀਰ ਸਿੰਘ ਭੱਟੀ ਲੁਧਿਆਣਾ, ਗੁਰਬਿੰਦਰ ਸਿੰਘ ਐਡਵੋਕੇਟ ਜ. ਸਕੱਤਰ ਜਾਗ੍ਰਿਤੀ ਸਭਾ ਬਠਿੰਡਾ, ਪਰਿੰਦਰ ਸਿੰਗਲਾ ਬਠਿੰਡਾ, ਰਮੇਸ਼ ਗਰਗ ਬਠਿੰਡਾ, ਬਲਜਿੰਦਰ ਸ਼ਰਮਾ ,ਰਾਜਨ ਸ਼ਰਮਾ ਬਠਿੰਡਾ, ਮੰਗਤ ਕੁਲਜਿੰਦ, ਸੁਖਦਰਸ਼ਨ ਗਰਗ , ਗੁਰਮੀਤ ਸਿੰਘ ਅਤੇ ਸਰਬਜੀਤ ਕੌਰ ਅਧਿਆਪਿਕਾ ਆਦਿ ਨੇ ਕਾਵਿ ਦੇ ਵੱਖ ਵੱਖ ਰੂਪ ਪੇਸ਼ ਕੀਤੇ ਜਿਹਨਾਂ ਵਿੱਚ ਵੱਖੋ ਵੱਖਰੇ ਸੰਦੇਸ਼ ਹੁੰਦਿਆਂ ਵੀ ਬਹੁਤੇ ਹਾਸ-ਵਿਅੰਗ ਭਰਪੂਰ ਸਨ।  ਇਸ ਮੌਕੇ ‘ਸ਼ਬਦ ਤ੍ਰਿੰਜਣ’ (ਤ੍ਰੈਮਾਸਿਕ ਮੈਗਜ਼ੀਨ), ‘ਮਿੰਨੀ’ ਤ੍ਰੈ-ਮਾਸਿਕ ਮੈਗਜ਼ੀਨ, ‘ਛੜਯੰਤਰ’ ਹਿੰਦੀ ਅਨੁਵਾਦਿਤ ਵਿਅੰਗ-ਸੰਗ੍ਰਹਿ (ਮੂਲ ਲੇਖਕ ਮੰਗਤ ਕੁਲਜਿੰਦ ਅਨੁਵਾਦਕ ਵਿਵੇਕ ਕੋਟ ਈਸੇ ਖਾਂ),‘ਮੰਮੀ ਨਾਲ ਗਏ ਨਾਨਕੀਂ’ ਬਾਲ ਕਾਵਿ-ਸੰਗ੍ਰਹਿ ਲੇਖਕ ਬਿਕਰ ਮਾਣਕ, ‘ਸੰਦਲੀ ਪੈੜਾਂ’ ਕਾਵਿ-ਸੰਗ੍ਰਹਿ ਲੇਖਕ ਸੁੰਦਰਪਾਲ ਪ੍ਰੇਮੀ, ‘ਨੂਰ ਦੇ ਨੇੜੇ’ ਲਘੂ ਲੇਖ-ਸੰਗ੍ਰਹਿ ਬਿਕਰਮ ਜੀਤ ਨੂਰ, ‘ਤਲ ਤੋਂ ਅਕਾਸ਼ ਤੱਕ’ (ਲੇਖ ਸੰਗ੍ਰਹਿ)  ਲੇਖਕ ਲਖਵੀਰ ਸਿੰਘ ਭੱਟੀ, ਪੁਸਤਕਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਰੀਲੀਜ਼ ਕੀਤਾ ਗਿਆ।ਸਕੂਲ ਵੱਲੋਂ ਆਏ ਹੋਏ ਕਵੀਆਂ,ਵਿਦਵਾਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਨਿਵਾਜਿਆ ਗਿਆ।ਸੁਸਾਇਟੀ ਵੱਲੋਂ ਪ੍ਰਧਾਨਗੀ ਮੰਡਲ ਅਤੇ ਸਕੂਲ ਨੂੰ ਸਨਮਾਨ-ਚਿੰਨ੍ਹ ਭੇਂਟ ਕੀਤੇ ਗਏ।ਪੱਤਰਕਾਰ ਗੁਰਬਾਜ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸਾਰੇ ਪ੍ਰੋਗਰਾਮ ਨੂੰ ਸੋਸ਼ਲ ਮੀਡੀਏ ਦੇ ਵਿਹੜੇ ਲਿਜਾਇਆ ਗਿਆ।ਅੰਤ ਤੱਕ ਸਟੇਜ ਸੰਚਾਲਨ ਵਿੱਚ ਰੌਚਕਤਾ ਬਰਕਰਾਰ ਰੱਖੀ ਗਈ।ਪ੍ਰਬੰਧਕੀ ਪ੍ਰਿੰਸੀਪਾਲ ਅਵਤਾਰ ਸਿੰਘ ਜੀ ਵੱਲੋਂ ਹਰ ਕਿਸਮ ਦੀਆਂ ਸੇਵਾਵਾਂ ਕਰਕੇ ਇਹ ਸਮਾਗਮ ਸਫ਼ਲਤਾ ਦੀ ਪੌੜੀ ਚੜਿਆ। ਅੰਤ ਵਿੱਚ ਮਹਿੰਦਰ ਸਿੰਘ ਜੀ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਸਾਰੇ ਸੱਜਣਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਚਾ ਅਧਿਕਾਰ ਸੇਵਾ ਤੋਂ ਆਉਂਦਾ ਹੈ, ਰੁਤਬੇ ਤੋਂ ਨਹੀ -ਪੋਪ ਫਰਾਂਸਿਸ
Next articleਜਦੋਂ ਲਿਵਰ ਫੇਲ ਹੋ ਜਾਵੇ ਤਾਂ ਟਰਾਂਸਪਲਾਂਟ ਬਣਦਾ ਹੈ ਨਵੀਂ ਜ਼ਿੰਦਗੀ ਦਾ ਰਾਹ