HOME ਸਾਹਿਤ ਕਲਮ ਵੱਲੋਂ ਮਿੰਨ੍ਹੀ ਕਹਾਣੀ ਦਰਬਾਰ 20 ਨੂੰ

ਸਾਹਿਤ ਕਲਮ ਵੱਲੋਂ ਮਿੰਨ੍ਹੀ ਕਹਾਣੀ ਦਰਬਾਰ 20 ਨੂੰ

4

   (ਸਮਾਜ ਵੀਕਲੀ)    ਡਾ. ਨੀਤੂ ਵਿਆਸ ਪ੍ਰਧਾਨ , ਵਿਸਾਖਾ ਵਿਆਸ ਜਨਰਲ ਸਕੱਤਰ ਅਤੇ ਮੁਹੰਮਦ ਉਰ ਰਹਿਮਾਨ ਕਲਾ ਨਿਰਦੇਸ਼ਕ ਦੀ ਯੋਗ ਸਰਪ੍ਰਸਤੀ ਅਧੀਨ ਕੌਮੀ ਪੱਧਰ ‘ਤੇ ਵੱਖੋ ਵੱਖ ਭਾਸ਼ਾਵਾਂ ਵਿੱਚ ਸਾਹਿਤਕ ਪ੍ਰੋਗਰਾਮ ਔਨ ਲਾਈਨ ਕੀਤੇ ਜਾਂਦੇ ਹਨ । ਪੰਜਾਬੀ ਮਿੰਨ੍ਹੀ ਕਹਾਣੀ ਦਰਬਾਰ ਜੋ ਕਿ ਮੰਗਲਵਾਰ ਸ਼ਾਮ 07 ਵਜੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ ਉਸ ਦੇ ਸੂਬਾ ਪੱਧਰੀ ਇੰਚਾਰਜ ਮੂਲ ਚੰਦ ਸ਼ਰਮਾ ਦੇ ਦੱਸਣ ਅਨੁਸਾਰ ਇਸ ਵਾਰ 20 ਮਈ 2025 ( ਮੰਗਲਵਾਰ ) ਨੂੰ ਸ਼ਾਮ 07 ਵਜੇ ਹੋਣ ਵਾਲ਼ੇ ਸਿੱਧੇ ਪ੍ਰਸਾਰਨ ਵਿੱਚ ਪੇਸ਼ਕਾਰ ਮੂਲ ਚੰਦ ਸ਼ਰਮਾ ਤੋਂ ਇਲਾਵਾ ਸੁਖਵਿੰਦਰ ਸਿੰਘ ਦਾਨਗੜ੍ਹ , ਮੈਡਮ ਲਖਵਿੰਦਰ ਕੌਰ ਪਿੰਕੀ , ਮੈਡਮ ਬਲਵੰਤ ਕੌਰ ਘਨੌਰੀ , ਮੈਡਮ ਕਰਮ ਅਬੋਹਰ ਕਿੱਕਰ ਖੇੜਾ ਅਤੇ ਪਵਨ ਪੰਜਾਬੀ ਰੁੜਕੀ ਕਲਾਂ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਮਿੰਨ੍ਹੀ ਕਹਾਣੀਆਂ ਪੇਸ਼ ਕਰਨਗੇ । ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਦਾਨਗੜ੍ਹ ਆਪਣੀਆਂ ਰਚਨਾਵਾਂ ਦਾ ਪਾਠ ਕਰਨ ਤੋਂ ਇਲਾਵਾ ਪੇਸ਼ ਕੀਤੀਆਂ ਸਮੁੱਚੀਆਂ ਮਿੰਨ੍ਹੀ ਕਹਾਣੀਆਂ ਬਾਰੇ ਆਪਣੀਆਂ ਸਾਰਥਿਕ ਟਿੱਪਣੀਆਂ ਦੇ ਕੇ ਸੋਨੇ ‘ਤੇ ਸੁਹਾਗੇ ਦਾ ਕਾਰਜ ਵੀ ਨਿਭਾਉਂਣਗੇ । ਸਾਹਿਤ ਪ੍ਰੇਮੀ ਦਰਸ਼ਕ ਅਤੇ ਸਰੋਤੇ ਇਸ ਕਹਾਣੀ ਦਰਬਾਰ ਦਾ ਆਨੰਦ ਡਾ. ਨੀਤੂ ਵਿਆਸ ਦੇ ਫੇਸਬੁੱਕ ਪੰਨੇਂ ਰਾਹੀਂ ਸਿੱਧੇ ਜਾਂ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਵੱਖੋ ਵੱਖ ਸਰੋਤਾਂ ਰਾਹੀਂ ਵੀ ਮਾਣ ਸਕਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡਵੋਕੇਟ ਸੁਰਿੰਦਰ ਜੀ ਦੀ ਦਾਦੀ ਜੀ ਦੀ ਅੰਤਿਮ ਅਰਦਾਸ ਹੋਈ
Next articleਅੱਪਰਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ