(ਸਮਾਜ ਵੀਕਲੀ)-ਸਾਹਿਤ ਵਿੱਚ ਮਾਫੀਆ ਦੀ ਗੱਲ ਆਮ ਚਲਦੀ ਹੈ। ਇਹ ਮਾਫੀਆ ਕਈ ਤਰਾਂ ਦਾ ਹੈ। ਇਸ ਨੂੰ ਸਮਝ ਪਾਉਣਾ ਇਨਾ ਸੌਖਾ ਨਹੀਂ। ਅਨੇਕਾਂ ਪੱਧਰ ਤੇ ਗੁੱਟਬੰਦੀ ਹੋਈ ਹੋਈ ਹੈ ਹੋਈ ਹੈ ਇਸ ਦੇ ਮੁਤਾਬਕ ਹੀ ਕਿਸੇ ਨੂੰ ਲਾਈਮ ਲਾਈਟ ਵਿੱਚ ਲਿਆਂਦਾ ਜਾਂਦਾ ਹੈ। ਇਸ ਧੜੀ ਧੜੇਬੰਦੀ ਦੇ ਪਿੱਛੇ ਕਈ ਕਾਰਨ ਹਨ। ਵੋਟਾਂ ਇੱਕ ਵੱਡਾ ਕਾਰਨ ਹਨ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਲੋਕ ਤਾਂਤਰਿਕ ਢਾਂਚੇ ਵਾਂਗ ਹੀ ਸਾਹਿਤ ਦਾ ਢਾਂਚਾ ਹੈ। ਅਜੀਬ ਲੱਗਦਾ ਹੈ ਇਹ ਸੋਚ ਕੇ ਕਿ ਸਾਡੇ ਸੁਹਿਰਦ ਸਾਹਿਤਕਾਰ ਧੜਿਆਂ ਵਿੱਚ ਵੰਡੇ ਜਾਂਦੇ ਹਨ ਤੇ ਫਿਰ ਇਹਨਾਂ ਧੜਿਆਂ ਦੇ ਮੁਤਾਬਕ ਲੇਖਕਾਂ ਨੂੰ ਇਨਾਮ ਸਨਮਾਨ ਦਿੰਦੇ ਹਨ। ਇਥੋਂ ਤੱਕ ਕਿ ਕਵੀ ਦਰਬਾਰਾਂ ਵਿੱਚ ਬੁਲਾਇਆ ਵੀ ਧੜੇਬੰਦੀ ਦੇ ਹਿਸਾਬ ਨਾਲ ਜਾਂਦਾ ਹੈ। ਜਾਤੀਗਤ ਮਾਫੀਆ ਵੀ ਸਾਹਿਤ ਦੇ ਖੇਤਰ ਵਿੱਚ ਬਹੁਤ ਵੇਖਣ ਨੂੰ ਮਿਲਦਾ ਹੈ।
ਧੜੇਬੰਦੀ ਦੇ ਹਿਸਾਬ ਨਾਲ ਹੀ ਆਲੋਚਨਾ ਕੀਤੀ ਜਾਂਦੀ ਹੈ। ਜਿਵੇਂ ਬਾਲੀਵੁੱਡ ਦਾ ਹਾਲ ਹੈ ਬਿਲਕੁਲ ਉਸੇ ਤਰ੍ਹਾਂ ਸਾਹਿਤ ਦਾ ਖੇਤਰ ਚੱਲ ਰਿਹਾ ਹੈ। ਸਾਹਿਤਿਕ ਰਾਜਨੀਤੀ ਸਿਖਰ ਤੇ ਹੈ। ਇਹ ਸਭ ਵੇਖਣ ਸੁਣਨ ਨੂੰ ਤਾਂ ਅਜੀਬ ਲੱਗਦਾ ਹੀ ਹੈ ਹੈ। ਇਸ ਸਭ ਵਿੱਚ ਰਹਿਣਾ ਬਹੁਤ ਔਖਾ ਹੈ। ਜੇਕਰ ਪੰਜਾਬੀ ਸਾਹਿਤਕਾਰੀ ਵਿੱਚੋਂ ਇਹ ਸਭ ਕੁਝ ਕੱਢ ਦਿੱਤਾ ਜਾਵੇ ਤਾਂ ਪੰਜਾਬੀ ਸਾਹਿਤ ਕਿਸੇ ਗੱਲੋਂ ਵੀ ਪਿੱਛੇ ਨਹੀਂ ਰਹਿ ਸਕਦਾ। ਸਾਡੀਆਂ ਰਚਨਾਵਾਂ ਦਾ ਮਿਆਰ ਹੋਰ ਉੱਚਾ ਹੋ ਸਕਦਾ ਹੈ। ਸਾਨੂੰ ਲੋੜ ਹੈ ਆਪਣੇ ਅਹਿਮ ਚੋਂ ਨਿਕਲ ਕੇ ਸਾਹਿਤ ਵੱਲ ਧਿਆਨ ਦੇਣ ਦੀ । ਅਸੀਂ ਤਾਂ ਸਮਾਜ ਵਿੱਚੋਂ ਜਾਤ ਪਾਤ ਖਤਮ ਕਰਨ ਦੀ ਗੱਲ ਕਰਨੀ ਹੈ। ਸਰ ਸਾਡੇ ਸਾਹਿਤਕਾਰਾਂ ਵਿੱਚ ਹੀ ਇਹ ਸਭ ਹੋਵੇ ਇਹ ਚੰਗੀ ਗੱਲ ਨਹੀਂ। ਇਸ ਤਰਾਂ ਹੀ ਚੱਲਦਾ ਰਿਹਾ ਤਾਂ ਕੁਝ ਦਿਨਾਂ ਵਿੱਚ ਸਾਹਿਤਕਾਰਾਂ ਦੇ ਡੇਰੇ ਵੀ ਗੁਰਦੁਆਰਿਆਂ ਵਾਂਗ ਵੱਖਰੇ ਵੱਖਰੇ ਹੋ ਜਾਣਗੇ। ਸਾਨੂੰ ਧੜੇਬੰਦੀ ਤੇ ਵੋਟ ਦੀ ਰਾਜਨੀਤੀ ਚੋਂ ਬਾਹਰ ਨਿਕਲਣ ਦੀ ਲੋੜ ਹੈ। ਅੱਜ ਪੰਜਾਬੀ ਨੂੰ ਨਰੋਏ ਸਾਹਿਤ ਦੀ ਲੋੜ ਹੈ। ਆਪਾਂ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਨਰੋਏ ਸਾਹਿਤ ਦੀ ਰਚਨਾ ਕਰੀਏ ਤੇ ਇੱਕ ਦੂਜੇ ਨੂੰ ਉਤਸਾਹਿਤ ਕਰੀਏ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly