ਸਾਹਿੱਤਕ ਮੇਲਾ ਲੱਗਿਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਇਸ ਵਾਰ ਦੀ ਮਾਸਿਕ ਇਕੱਤਰਤਾ ਗਿਣਾਤਮਿਕ ਅਤੇ ਗੁਣਾਂਤਮਿਕ ਦੋਵੇਂ ਪੱਖਾਂ ਤੋਂ ਇੱਕ ਸਾਹਿੱਤਕ ਮੇਲਾ ਹੋ ਨਿੱਬੜੀ । ਸਭ ਤੋਂ ਪਹਿਲਾਂ ਲੇਖਕ / ਪੱਤਰਕਾਰ ਰਜਿੰਦਰਜੀਤ ਕਾਲ਼ਬੂਲਾ ਤੇ ਰਣਜੀਤ ਭਸੀਨ , ਗਾਇਕ ਹਰਬੰਸ ਭੱਟੀ ਅਤੇ ਲੋਕ ਬੋਲੀਆਂ ਦੇ ਬੇ-ਤਾਜ ਬਾਦਸ਼ਾਹ ਭਗਤ ਸਿੰਘ ਕੱਟੂ ਤੋਂ ਇਲਾਵਾ ਲਖਮੀਰ ਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।

ਕਵੀ ਦਰਬਾਰ ਵਿੱਚ ਮੂਲ ਚੰਦ ਸ਼ਰਮਾ,ਕਰਮ ਸਿੰਘ ਜ਼ਖ਼ਮੀ,ਗੁਰਜੰਟ ਸਿੰਘ ਭੈਣੀ,ਸੁਖਵਿੰਦਰ ਲੋਟੇ,ਗੁਰਮੀਤ ਸੋਹੀ,ਜਗਰੂਪ ਸਿੰਘ ਦਰੋਗੇਵਾਲ਼,ਦੇਵੀ ਸਰੂਪ,ਗੁਰਤੇਜ ਮੱਲੂਮਾਜਰਾ,ਪੇਂਟਰ ਸੁਖਦੇਵ ਸਿੰਘ,ਸ਼ੈਲੇਂਦਰ ਕੁਮਾਰ ਗਰਗ,ਸੰਜੇ ਲਹਿਰੀ,ਰਮੇਸ਼ ਕੁਮਾਰ,ਲਖਵਿੰਦਰ ਖੁਰਾਣਾਂ,ਅਸ਼ਵਨੀ ਕੁਮਾਰ,ਪਰਮਜੀਤ ਦਰਦੀ ਅਤੇ ਜਗਦੀਪ ਕੌਰ ਕਹੇਰੂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।

ਲੇਖ ਅਤੇ ਕਹਾਣੀ ਦਰਬਾਰ ਵਿੱਚ ਜਗਦੇਵ ਸ਼ਰਮਾ,ਚਰਨਜੀਤ ਮੀਮਸਾ,ਕੁਲਜੀਤ ਧਵਨ,ਸੁਖਦੇਵ ਸ਼ਰਮਾ ਅਤੇ ਗੁਰਚਰਨ ਸਿੰਘ ਧੰਦੀਵਾਲ ਨੇ ਵਾਰਤਿਕ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਗਾਇਕੀ ਦਰਬਾਰ ਵਿੱਚ ਮਹਿੰਦਰ ਜੀਤ ਸਿੰਘ,ਗੁਰਦਿਆਲ ਨਿਰਮਾਣ ਧੂਰੀ ਅਤੇ ਸੁੱਖੀ ਮੂਲੋਵਾਲ ਨੇ ਅਾਪੋ ਆਪਣੇ ਗੀਤਾਂ ਗ਼ਜ਼ਲਾਂ ਰਾਹੀਂ ਖ਼ੂਬ ਰੰਗ ਬੰਨਿ੍ਆਂ । ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਸਮੁੱਚੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ।

ਅਖੀਰ ਵਿੱਚ ਪ੍ਰਧਾਨਗੀ ਕਰ ਰਹੇ ਮੂਲ ਚੰਦ ਸ਼ਰਮਾ ਤੇ ਕਰਮ ਸਿੰਘ ਜ਼ਖ਼ਮੀ ਨੂੰ ਜਨਮਦਿਨ ਮੁਬਾਰਕ ਅਤੇ ਕੁਲਜੀਤ ਧਵਨ ਨੂੰ ਨਵੇਂ ਗ੍ਰਹਿ ਪ੍ਰਵੇਸ਼ ਦੀ ਵਧਾਈ ਦੇ ਕੇ ਇਹ ਸਾਹਿੱਤਕ ਮੇਲਾ ਇੱਕ ਮਹੀਨੇ ਲਈ ਵਿੱਛੜ ਗਿਆ । ਅਗਲੀ ਇੱਕਤਰਤਾ 07 ਨਵੰਬਰ ਨੂੰ ਸਭਾ ਦੇ ਦਫ਼ਤਰ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਵੇਗੀ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS warning China over Taiwan provocations
Next articleਵਸਲ ਯਾਰ ਦਾ