
(ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ਵੱਲੋਂ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ 07 ਦਸੰਬਰ ( ਐਤਵਾਰ ) ਨੂੰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਵਿਖੇ ਸਵੇਰੇ ਠੀਕ 10 ਵਜੇ ਕੀਤਾ ਜਾਵੇਗਾ ਜਿਸ ਵਿੱਚ ਸੰਵਿਧਾਨ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿਖਲਾਈ ਵਿਧਾਨ ਸਭਾ ਸੈਸ਼ਨ ਵਿੱਚ ਧੂਰੀ ਹਲਕੇ ਦੇ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੂਮਿਕਾ ਅਦਾ ਕਰਨ ਵਾਲ਼ੇ ਇੱਕ ਦਿਨਾਂ ਮੁੱਖ ਮੰਤਰੀ ਹਰਿਕਮਲ ਦੀਪ ਸਿੰਘ ਦੀਦਾਰ ਗੜ੍ਹ ਅਤੇ ਸੰਗਰੂਰ ਹਲਕੇ ਦੀ ਵਿਧਾਇਕਾ ਸ. ਨਰਿੰਦਰ ਕੌਰ ਭਰਾਜ ਦੀ ਭੂਮਿਕਾ ਅਦਾ ਵਾਲ਼ੀ ਵਿਦਿਆਰਥਣ ਬੀਬਾ ਸਾਨੀਆਂ ਅਲੀ ਦਾ ਸਨਮਾਨ ਕੀਤਾ ਜਾਵੇਗਾ । ਉਹ ਦੋਵੇਂ ਆਪਣੀ ਚੋਣ ਵਿਧੀ ਅਤੇ ਸੈਸ਼ਨ ਦੌਰਾਨ ਹੋਏ ਤਜ਼ਰਬੇ ਵੀ ਹਾਜ਼ਰੀਨ ਨਾਲ਼ ਸਾਂਝੇ ਕਰਨਗੇ । ਦੂਜੇ ਦੌਰ ਵਿੱਚ ਮੂਲ ਚੰਦ ਸ਼ਰਮਾ ਦੇ ਕਾਵਿ ਸੰਗ੍ਰਹਿ ” ਬੰਦੇ ਤੋਂ ਇਨਸਾਨ ” ਉੱਪਰ ਸਾਹਿਤਕ ਗੋਸ਼ਟੀ ਵੀ ਕੀਤੀ ਜਾਵੇਗੀ ਜਿਸ ਬਾਰੇ ਖੋਜ ਭਰਪੂਰ ਪਰਚਾ ਪ੍ਰਮੁੱਖ ਲੇਖਕ ਅਤੇ ਆਲੋਚਕ ਡਾ. ਧਰਮ ਚੰਦ ਵਾਤਿਸ਼ ਪੇਸ਼ ਕਰਨਗੇ । ਉਨ੍ਹਾਂ ਦਾ ਹੀ ਲਿਖਿਆ ਅਤੇ ਗਾਇਕ ਬਲਬੀਰ ਸਿੰਘ ਦਿਲਦਾਰ ਦੁਆਰਾ ਗਾਇਆ ਧਾਰਮਿਕ ਗੀਤ ” ਧੰਨ ਗੁਰੂ ਬਾਜਾਂ ਵਾਲਿ਼ਆ ” ਵੀ ਲੋਕ ਅਰਪਣ ਕੀਤਾ ਜਾਵੇਗਾ । ਇਸ ਤੋਂ ਇਲਾਵਾ ਹਾਜ਼ਰ ਕਵੀਆਂ ਵੱਲੋਂ ਕਵੀ ਦਰਬਾਰ ਵੀ ਕੀਤਾ ਜਾਵੇਗਾ ਅਤੇ ਦਸੰਬਰ ਮਹੀਨੇ ਵਿੱਚ ਜਨਮੇਂ ਮੈਂਬਰ ਸਾਹਿਬਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਵੀ ਕੀਤਾ ਜਾਵੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



