ਭਵਾਨੀਗੜ੍ਹ (ਸਮਾਜ ਵੀਕਲੀ)(ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਕਾਕੜਾ ਰੋਡ ਭਵਾਨੀਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ, ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਕਰਮ ਸਿੰਘ ਜਖਮੀ ਪ੍ਰਧਾਨ, ਮਾਲਵਾ ਲਿਖਾਰੀ ਸਭਾ ਸੰਗਰੂਰ, ਰਣਜੀਤ ਆਜ਼ਾਦ ਕਾਂਝਲਾ, ਪਵਨ ਕੁਮਾਰ ਹੋਸੀ ਨੇ ਕੀਤੀ। ਇਸ ਮੌਕੇ ਬਲਜਿੰਦਰ ਬਾਲੀ ਰੇਤਗੜ, ਸਰਬਜੀਤ ਸੰਗਰੂਰਵੀ, ਬੱਲੀ ਬਲਜਿੰਦਰ ਈਲਵਾਲ, ਪਵਨ ਕੁਮਾਰ ਹੋਸੀ, ਹਰਦਿਆਲ ਸਿੰਘ ਪਟਵਾਰੀ,ਅਮਨ ਵਸ਼ਿਸ਼ਟ, ਬਲਜੀਤ ਸਿੰਘ ਬਾਂਸਲ, ਮੀਤ ਸਕਰੌਦੀ, ਉਮੇਸ਼ ਘਈ, ਗੁਰਜੰਟ ਬੀਂਬੜ, ਸੰਦੀਪ ਸਿੰਘ, ਲਖਵੀਰ ਸਿੰਘ, ਬਲਵੰਤ ਸਿੰਘ, ਚਰਨਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਜਸਵੀਰ ਸਿੰਘ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਨ ਮੈਡਮ ਸ਼ਸ਼ੀ ਬਾਲਾ ਵੱਲੋਂ ਕੀਤਾ ਗਿਆ।ਇਸ ਮੌਕੇ ਕਰਨੈਲ ਨਿਗਾਹੀ ਬੀਂਬੜ ਵੱਲੋਂ ਲਿਖਿਆ ਅਤੇ ਗਾਇਆ ਦੁਗਾਣਾ ਗੀਤ ‘ਰੌਂਗ ਸਾਈਡ’ ਵੀ ਰਿਲੀਜ਼ ਕੀਤਾ ਗਿਆ। ਇਸ ਉਪਰੰਤ ਅਗਲੇ ਮਹੀਨੇ 16 ਮਾਰਚ ਨੂੰ ਸਾਹਿਤ ਸਿਰਜਣਾ ਮੰਚ ਦੇ ਸਲਾਨਾ ਪ੍ਰੋਗਰਾਮ ਦੀ ਵਿਉਂਤਬੰਦੀ ਕੀਤੀ ਗਈ ਅਤੇ ਵਧੀਆ ਸਾਹਿਤ ਸਿਰਜਣਾ ਵਾਲੇ ਲੇਖਕਾਂ ਨੂੰ ਯਾਦਗਾਰੀ ਪੁਰਸਕਾਰ ਦੇਣ ਸਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਕਵਿਤਾ ਦੇ ਖੇਤਰ ਵਿੱਚ ਪ੍ਰੋਫੈਸਰ ਅਨੂਪ ਵਿਰਕ ਯਾਦਗਾਰੀ ਪੁਰਸਕਾਰ ਲਈ ਮੀਨਾ ਮਹਿਰੋਕ, ਸੰਤ ਰਾਮ ਉਦਾਸੀ ਪੁਰਸਕਾਰ ਲਈ ਗੁਰਪਿਆਰ ਹਰੀ ਨੌ ਅਤੇ ਵਾਰਤਕ ਦੇ ਖੇਤਰ ਵਿੱਚ ਡਾ. ਦਲੀਪ ਕੌਰ ਟਿਵਾਣਾ ਯਾਦਗਾਰੀ ਪੁਰਸਕਾਰ ਲਈ ਸੁਖਵਿੰਦਰ ਪੱਪੀ ਦੀ ਚੋਣ ਕੀਤੀ ਗਈ। ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲ਼ੇ ਅਨੰਤਵੀਰ ਸਪੁੱਤਰ ਸ ਗੁਰਦੀਪ ਸਿੰਘ ਫੱਗੂਵਾਲਾ ਨੂੰ ਰਾਸ਼ਟਰੀ ਪੱਧਰ ਤੇ ਸ਼ੂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪਿੰਡ ਫੱਗੂਵਾਲਾ ਦਾ ਨਾਮ ਚਮਕਾਉਣ ਲਈ ਵਿਲੱਖਣ ਪ੍ਰਾਪਤੀ ਪੁਰਸਕਾਰ ਵੀ ਦਿੱਤਾ ਜਾਵੇਗਾ। ਇਸ ਮੌਕੇ ਕੁਲਵੰਤ ਖਨੌਰੀ ਵੱਲੋਂ ਆਏ ਮਹਿਮਾਨਾਂ, ਸ਼ਾਇਰਾਂ, ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।