ਕੁਲਵਿੰਦਰ ਕੌਰ ਸਰਪੰਚ ਮਲਕਪੁਰ ਦਾ ਵਿਸ਼ੇਸ਼ ਸਨਮਾਨ

ਗੁਰਬਿੰਦਰ ਸਿੰਘ ਰੋਮੀ , ਘਨੌਲੀ (ਸਮਾਜ ਵੀਕਲੀ): ਇੱਥੋਂ ਨੇੜਲਾ ਪਿੰਡ ਮਲਕਪੁਰ ਇਲਾਕੇ ਵਿੱਚ ਆਪਣੇ ਬਹੁਪੱਖੀ ਵਿਕਾਸ ਲਈ ਹਮੇਸ਼ਾ ਹੀ ਚਰਚਾ ਦਾ ਕੇਂਦਰ ਰਹਿੰਦਾ ਹੈ। ਜਿਸ ਵਿੱਚ ਸਮੁੱਚੀ ਗ੍ਰਾਮ ਪੰਚਾਇਤ ਅਤੇ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਦਾ ਖ਼ਾਸ ਯੋਗਦਾਨ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਸਰਪੰਚ ਸਾਹਿਬਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਹੋਰਨਾਂ ਸੰਸਥਾਵਾਂ ਦਾ ਵੀ ਇਹਨਾਂ ਦੇ ਨਕਸ਼ੇ-ਕਦਮ ‘ਤੇ ਚੱਲਣਾ, ਸਮੇਂ ਦੀ ਮੁੱਖ ਲੋੜ ਹੈ।

 

Previous articleਗ਼ਜ਼ਲ
Next articleਮਿੱਠੜਾ ਕਾਲਜ ਵਿਖੇ ਵਾਈ 20 ਸਿੱਖਰ ਸੰਮੇਲਨ ਸੰਬੰਧੀ ਵੈਬੀਨਾਰ ਕਰਵਾਇਆ ਗਿਆ