ਸਾਹਿਤਕਾਰਾ ਅੰਜਨਾ ਮੈਨਨ ਦਾ ਰੂ ਬ ਰੂ ਤੇ ਸਨਮਾਨ ਸਮਾਗਮ

ਕਿਰਤ ਅਤੇ ਕਿਤਾਬ ਦੀ ਪਿਰਤ ਪੰਜਾਬ ਲਈ ਜ਼ਰੂਰੀ -ਅੰਜਨਾ ਮੈਨਨ 

ਬਰਨਾਲਾ­ (ਚੰਡਿਹੋਕ) ਸਰਕਾਰੀ ਹਾਈ ਸਕੂਲ ਸਹਿਜੜਾ, ਬਰਨਾਲਾ ਦੇ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਬਾਲ ਲੇਖਕਾਂ ਦੀਆਂ ਦੋ ਪੁਸਤਕਾਂ “ਤਾਰਿਆਂ ਦਾ ਰੁਮਾਲ” ਅਤੇ” ਨਵੀਆਂ ਕਲਮਾਂ ਨਵੀਂ ਉਡਾਣ” ਨੂੰ ਸੰਪਾਦਿਤ ਕਰਨ ਵਾਲੀ ਪਹਿਲੀ ਅਧਿਆਪਕ ਅਤੇ ਸਾਹਿਤਕਾਰਾ ਅੰਜਨਾ ਮੈਨਨ ਦਾ ਰੂਬਰੂ ਅਤੇ ਸਮਾਨ ਸਮਰੋਹ ਕੀਤਾ ਗਿਆ। ਇਸ ਵਿੱਚ ਅੰਜਨਾ ਮੈਨਨ ਨੇ ਜੋ ਕਿ ਵਿਦਿਆਰਥੀਆਂ ਨੂੰ ਕਵਿਤਾ, ਕਹਾਣੀ ਸਿਰਜਣ,ਸੁੰਦਰ ਲਿਖਾਈ ਅਤੇ ਪੇਂਟਿੰਗ ਆਦਿ ਦੀਆਂ ਵੱਖ ਵੱਖ ਸਕੂਲਾਂ ਵਿਚ ਵਰਕਸ਼ਾਪਾਂ ਵੀ ਲਗਾਉਂਦੇ ਹਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਆਪਣੇ ਅੰਦਰ ਛੁਪੀ ਕਲਪਨਾ ਸ਼ਕਤੀ ਦੀ ਪ੍ਰਤਿਭਾ ਨੂੰ ਪਛਾਣਨ ਅਤੇ ਉਸ ਦੀ ਯੋਗ ਵਰਤੋਂ ਕਰਨ ਦੇ ਗੁਰ ਦੱਸੇ ਅਤੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਆਪਣੀ ਸਭਾ ਵੱਲੋਂ ਬੱਚਿਆਂ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਜਾਣਕਾਰੀ ਦੇ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਉਸ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ  ਬੱਚਿਆਂ ਨੂੰ ਬਹੁਤ ਹੀ ਸੌਖੇ ਢੰਗ ਨਾਲ ਕਿਤਾਬਾਂ ਅਤੇ ਕਿਰਤ ਦੀ ਪਿਰਤ ਦੀ ਮਹੱਤਤਾ ਬਾਰੇ ਦੱਸਿਆ ਜਿਸ ਨੂੰ ਬੱਚਿਆਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ। ਪ੍ਰਗਟ ਸਿੰਘ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਇਆਂ ਉਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਮੈਂਬਰ ਸਾਹਿਬਾਨ ਵੱਲੋਂ ਉਹਨਾਂ ਨੂੰ ਸਨਮਾਨ ਭੇਟ ਕੀਤਾ। ਅੰਜਨਾ ਮੈਨਨ ਨੇ ਵਿਦਿਆਰਥੀਆਂ ਨੂੰ ਸਭਾ ਵੱਲੋਂ ਸਾਹਿਤ ਸਿਰਜਣ ਦੀ ਪ੍ਰੇਰਣਾ ਦੇਣ ਲਈ ਸਰਟੀਫਿਕੇਟ ਵੀ  ਭੇਂਟ ਕੀਤੇ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਨਾ ਮਿਲਵਰਤਣ ਲਹਿਰ ਦੇ ਮੋਢੀ ਸਨ : ਨਾਮਧਾਰੀ ਬਾਬਾ ਰਾਮ ਸਿੰਘ
Next articleਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਦੀ ਮੋਗਾ ਇਕਾਈ ਦਾ ਉਦਘਾਟਨ