ਸੁਣ ਕੰਗਣਾ…..

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਕੰਗਣਾ ਨੀਂ ਸੁਣ ਭੈਣੇ ਕੰਗਣਾ,
ਕਿਤੋਂ ਸਿੱਖ ਲੈ ਭੋਰਾ ਤੂੰ ਸੰਗਣਾ।
ਛੱਡ ਦੇ ਸੋਚ ਜੋ ਮੈਲ਼ੀ ਤੇਰੀ,
ਤੇ ਛੱਡ ਕਿਸਾਨਾਂ ਤਾਈਂ ਭੰਡਣਾ।
ਕੰਗਣਾ ਨੀਂ ਸੁਣ…..
ਤੇਰੇ ਵੱਖਰੇ ਤੌਰ ਤਰੀਕੇ ਜੋ,
ਰੱਖ ਆਪਣੇ ਤੱਕ ਸਾਂਭ।
ਸ਼ਹੀਦਾਂ ਨੂੰ ਜੇ ਮਾੜਾ ਬੋਲੀ,
ਲੋਕਾਂ ਆਖਣਾਂ ਰੱਖ ਜਵਾਬ।
ਆਪਣਾ ਸੱਭ ਕੁਝ ਡੋਲ ਕੇ ਕਿੱਧਰੇ,
ਫ਼ੇਰ ਪੈ ਨਾ ਜਾਵੇ ਮੰਗਣਾ।
ਕੰਗਣਾ ਨੀਂ ਸੁਣ…..
ਕੱਪੜੇ ਪਾਵੇਂ ਤਰ੍ਹਾਂ ਤਰ੍ਹਾਂ ਦੇ,
ਕਦੇ ਬੰਨ੍ਹ ਕੇ ਵੇਖੀਂ ਪੱਤੇ ਨੀਂ।
ਸ਼ਰਮ ਨਾ ਆਵੇ ਰਤਾਂ ਵੀ,
ਮਿੱਟੀ ਦੇ ਪੁੱਤਾਂ ਨੂੰ ਕਹਿਨੀਂ ਮੰਦੇ ਨੀਂ।
ਵਿਹਲੇ ਲੋਕਾਂ ਦਾ ਕੰਮ ਹੈ ਹੁੰਦਾ,
ਗੱਲਾਂ ਬੇਤੁਕੀਆਂ ਨੂੰ ਚੱਕਣਾ।
ਕੰਗਣਾ ਨੀਂ ਸੁਣ……
ਤੂੰ ਵੀ ਸਾਡੀ ਧੀ ਭੈਣ ਹੈ,
ਮਾੜਾ ਅਸਾਂ ਨਾ ਕਹਿਣਾਂ।
ਦੇਣੀ ਇੱਕ ਨਸੀਹਤ ਤੈਨੂੰ,
ਚੰਗਾ ਹੁੰਦਾ ਸੰਜ਼ਮ ਵਿੱਚ ਰਹਿਣਾ।
ਵਫ਼ਾ ਨਹੀਂ ਕਰਦਾ ਦੋਸਤਾਨਾ ਬਹੁਤਾ,
ਨਾਲ਼ ਸਿਆਸਤਦਾਨਾਂ ਰੱਖਣਾ।
ਕੰਗਣਾ ਨੀਂ ਸੁਣ ਭੈਣੇ ਕੰਗਣਾ,
ਕਿਤੋਂ ਸਿੱਖ ਲੈ ਭੌਰਾ ਤੂੰ ਸੰਗਣਾ।

ਮਨਜੀਤ ਕੌਰ ਲੁਧਿਆਣਵੀ

ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ ਨੇ ਹੱਥ ਲਿਖਤ ਮੈਗਜ਼ੀਨ “ਨਵੀਂ ਸੋਚ” ਦਾ ਅੱਠਵਾਂ ਅੰਕ ਕੀਤਾ ਰਿਲੀਜ਼”
Next articleਕਿੱਧਰ ਗਈਆਂ ਲੋਰੀਆਂ ?