(ਸਮਾਜ ਵੀਕਲੀ)
ਸੁਣੋ ਪੰਜਾਬੀਓ ਬਣੋ ਪੰਜਾਬੀ,
ਐਵੇਂ ਨਾ ਗਵਾਇਓ ਟੋਹਰ ਨਵਾਬੀ।
ਸੋਹਣੀ ਚਾਦਰ ਗਲ਼ ਕੁਰਤਾ ਪਾ ਕੇ,
ਤੁਰਲੇ ਵਾਲੀ ਸਿਰ ਪੱਗ ਬੰਨਾ ਕੇ।
ਪਾਟੀਆਂ ਜੀਨਾਂ ਪਾ ਕੇ ਹੁਣ ਤੂੰ,
ਕਿੳਂ ਕਰੇ? ਪਹਿਰਾਵੇ ਦੀ ਖਰਾਬੀ।
ਸੁਣੋ ਪੰਜਾਬੀਓ………………।
ਤੂੰ ਤਾਂ ਸੀ ਜੱਗ ਪਿੱਛੇ ਲਾਇਆ,
ਆਪਣੀ ਤਾਕਤ ਦਾ ਸੀ ਧਾਕ ਜਮਾਇਆ।
ਹੁਣ ਕਿਉਂ ? ਪੈਸੇ ਪਿੱਛੇ ਲੱਗ ਕੇ,
ਆਪਣੇ ਘਰ ਦੀ ਦਿੱਤੀ ਬੇਗਾਨੇ ਨੂੰ ਚਾਬੀ।
ਸੁਣੋ ਪੰਜਾਬੀਓ ਬਣੋ ……………..।
ਵਿਦੇਸ਼ੀ ਜੋ ਪੰਜਾਬ ਵੱਲ ਮੂੰਹ ਸੀ ਕਰਦਾ,
ਉਹੀ ਪੰਜਾਬੀਆਂ ਦਾ ਪਾਣੀ ਸੀ ਭਰਦਾ।
ਨਸ਼ਿਆਂ ਦੇ ਆਦੀ ਬਣ ਕੇ ਤੁਸੀ ਤਾਂ,
ਹਰ ਘਰ ਦੀ ਕਰ ਦਿੱਤੀ ਬਰਬਾਦੀ।
ਸੁਣੋ ਪੰਜਾਬੀਓ………………।
‘ਪੰਜਾਬ’ ਸੀ ਭਾਰਤ ਦਾ ਅਣਮੁੱਲਾ ਗਹਿਣਾ,
ਇੰਝ ਹੀ ਉਸਨੇ ਜੇ ਬਣ ਕੇ ਰਹਿਣਾ।
ਆਪਣੇ ‘ਵਿਰਸੇ’ ਦੀ ਕਰੋ ਸੰਭਾਲ,
ਤੋੜ ਸੁੱਟੇ ‘ਸਰਿਤਾ’ ਮਾਇਆ ਦਾ ਜਾਲ।
ਮੁੜ ਲੈ ਆਵੋ, ਰੰਗਤ ‘ਮਹਿਤਾਬੀ’।
ਸੁਣੋ ਪੰਜਾਬੀਓ ਬਣੋ ਪੰਜਾਬੀ।
ਸਰਿਤਾ ਦੇਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly