(ਸਮਾਜ ਵੀਕਲੀ)
ਨਾ ਰੁਕਣ ਵਾਲੇ ਨਾ ਝੁੱਕਣ ਵਾਲੇ,
ਇਹ ਅਣਖੀ ਮਾਵਾਂ ਦੇ ਜਾਏ ਨੇ।
ਕਿਉਂ ਲੁੱਕਦਾ ਫ਼ਿਰਦਾ ਮੋਦੀ ਤੂੰ,
ਇਹ ਸ਼ੇਰ ਪੰਜਾਬ ਤੋਂ ਆਏ ਨੇ।
ਸਾਨੂੰ ਕਮਜ਼ੋਰ ਹੀ ਸਮਝਿਆ ਤੂੰ,
ਹੁਣ ਹਾਕਮ ਕਿਉਂ ਘਬਰਾਏ ਨੇ।
ਕਿਉਂ ਲੁੱਕਦਾ ਫ਼ਿਰਦਾ ਮੋਦੀ ਤੂੰ,
ਇਹ ਸ਼ੇਰ ਪੰਜਾਬ ਤੋਂ ਆਏ ਨੇ।
ਤੂੰ ਚਾਹ ਬਣਾਉਣਾ ਜਾਣਦਾ ਸੀ,
ਹੁਣ ਤੈਨੂੰ ਚਾਹ ਪਿਲਾਵਣ ਆਏ ਨੇ।
ਕਿਉਂ ਲੁੱਕਦਾ ਫ਼ਿਰਦਾ ਮੋਦੀ ਤੂੰ,
ਇਹ ਸ਼ੇਰ ਪੰਜਾਬ ਤੋਂ ਆਏ ਨੇ।
ਪੈਲੀਆਂ ਵਿੱਚ ਵੱਸਦੀ ਜਾਨ ਸਾਡੀ,
ਤੂੰ ਕਿਉਂ ਗੈਰਾਂ ਦੇ ਪੈਰ ਪਵਾਏ ਨੇ।
ਹੁਣ ਲੁਕ ਲੁਕ ਕੇ ਕਿਉਂ ਦੇਖੇਂ ਤੂੰ,
ਇਹ ਸ਼ੇਰ ਪੰਜਾਬ ਤੋਂ ਆਏ ਨੇ।
ਹੁਣ ਖਤਮ ਕਹਾਣੀ ਕਰ ਦੇਣੀ,
ਜਿਹੜੇ ਤੂੰ ਖੇਲ ਰਚਾਏ ਨੇ।
ਕਿਉਂ ਲੁਕ ਲੁਕ ਹੁਣ ਦੇਖੇ ਤੂੰ,
ਇਹ ਸ਼ੇਰ ਪੰਜਾਬ ਤੋਂ ਆਏ ਨੇ।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly