ਆਈਫ਼ਿਲਿਊ ਦੀ ਰੋਕਥਾਮ ਵਾਸਤੇ ਲਾਇਨਜ਼  ਕਲੱਬ ਫ਼ਰੀਦਕੋਟ ਆਇਆ ਅੱਗੇ

ਫ਼ਰੀਦਕੋਟ/ਭਲੂਰ 13 ਅਗਸਤ (ਬੇਅੰਤ ਗਿੱਲ ਭਲੂਰ )-ਮਾਨਵਤਾ ਦੀ ਸੇਵਾ ਦੇ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਤੇਜ਼ੀ ਨਾਲ ਫ਼ੈਲ ਰਹੇ ਆਈਫ਼ਿਲਿਊ ਨੂੰ ਰੋਕਣ ਵਾਸਤੇ  ਪਹਿਲ ਕਦਮੀ ਕੀਤੀ ਗਈ ਹੈ। ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਚੇਅਰਮੈਨ ਲੁਕੇਂਦਰ ਸ਼ਰਮਾ, ਸੀਨੀਅਰ ਮੈਂਬਰ ਗੁਰਮੀਤ ਸਿੰਘ ਬਰਾੜ, ਸੀਨੀਅਰ ਮੈਂਬਰ ਐਡਵੋਕੇਟ ਸੁਨੀਲ ਚਾਵਲਾ, ਮਦਨ ਮੁਖੀਜਾ,ਕੇ.ਪੀ.ਸਿੰਘ ਸਰਾਂ, ਗੁਰਮੇਲ ਸਿੰਘ ਜੱਸਲ ਨੇ ਮਿਲ ਕੇ 700 ਆਈ ਡਰੋਪ ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਕੱਕੜ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਪਹੁੰਚ ਕੇ ਭੇਟ ਕੀਤੀਆਂ। ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਨੇ ਲਾਇਨਜ਼ ਕਲੱਬ ਦੇ ਸਮੂਹ ਆਾਹੁਦੇਦਾਰਾਂ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਆਈਫ਼ਿਲਿਊ ਦੀ ਰੋਕਥਾਮ ਵਾਸਤੇ ਕਲੱਬ ਵੱਲੋਂ ਆਮ ਆਦਮੀ ਮਹੁੱਲਾ ਕਲੀਨਿਕ ਬਲਬੀਰ ਬਸਤੀ ਦੇ ਇੰਚਾਰਜ ਡਾ.ਸੰਜੀਵ ਸੇਠੀ ਨੂੰ ਵੀ ਆਈਡਰੋਪ ਭੇਟ ਕੀਤੇ ਗਏ ਹਨ ਤਾਂ ਜੋ ਆਈਫ਼ਿਲਿਊ ਨੂੰ ਰੋਕਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਹੋਇਆ ਸਨਮਾਨ ਸਮਾਗਮ 
Next articleਏਹੁ ਹਮਾਰਾ ਜੀਵਣਾ ਹੈ -358