HOME ਲਾਇੰਜ਼ ਕਲੱਬ ਰਾਏਕੋਟਦੀ 38ਵੀਂ ਇੰਸਟਾਲੇਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ

ਲਾਇੰਜ਼ ਕਲੱਬ ਰਾਏਕੋਟਦੀ 38ਵੀਂ ਇੰਸਟਾਲੇਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ

1
ਰਾਏਕੋਟ   (ਸਮਾਜ ਵੀਕਲੀ)  (ਗੁਰਭਿੰਦਰ ਗੁਰੀ ): ਲਾਇੰਜ਼ ਕਲੱਬ ਰਾਏਕੋਟ ਵੱਲੋਂ 38ਵੀਂ ਇੰਸਟਾਲੇਸ਼ਨ ਸਮਾਰੋਹ ਹੋਟਲ A9,  ਰਾਏਕੋਟਵਿਖੇ ਬੜੀ ਸ਼ਾਨ ਤੇ ਸ਼ੌਕ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪਾਸਟ ਪ੍ਰਧਾਨ ਲਾਇਨ ਕੁਲਵੰਤ ਸਿੰਘ ਜੀ ਨੇ ਕੀਤੀ।
ਇਸ ਮੌਕੇ ਤੇ ਲਾਇਨ ਡਾ. ਸੁਬੋਧ ਗੁਪਤਾ ਜੀ ਨੂੰ ਕਲੱਬ ਦਾ ਪ੍ਰਧਾਨ, ਲਾਇਨ ਪੰਕਜ ਕਾਂਸਲ ਜੀ ਨੂੰ ਸਕੱਤਰ, ਲਾਇਨ ਮਨੀਸ਼ ਗੋਯਲ ਜੀ ਨੂੰ ਖਜਾਂਚੀ ਅਤੇ ਲਾਇਨ ਕੇ.ਕੇ. ਸ਼ਰਮਾ ਜੀ ਨੂੰ ਪੀ.ਆਰ.ਓ. ਚੁਣਿਆ ਗਿਆ।
ਸਮਾਰੋਹ ਵਿੱਚ ਪੀ.ਐਮ.ਜੇ.ਐੱਫ. ਲਾਇਨ ਅਮ੍ਰਿਤਪਾਲ ਸਿੰਘ ਜੰਡੂ ਜੀ, ਜ਼ਿਲ੍ਹਾ ਗਵਰਨਰ ਵਜੋਂ ਮੁੱਖ ਮਹਿਮਾਨ ਤੌਰ ‘ਤੇ ਸ਼ਿਰਕਤ ਕੀਤੀ। ਇੰਸਟਾਲੇਸ਼ਨ ਸਮਾਰੋਹ ਦਾ ਸੰਚਾਲਨ ਐਮ.ਜੇ.ਐੱਫ. ਲਾਇਨ ਅਜੈ ਗੋਯਲ ਜੀ, ਵੀ.ਡੀ.ਜੀ.-1 ਵੱਲੋਂ ਕੀਤਾ ਗਿਆ, ਜਦਕਿ ਨਵੇਂ ਮੈਂਬਰਾਂ ਨੂੰ ਸ਼ਪਥ ਐਮ.ਜੇ.ਐੱਫ. ਲਾਇਨ ਨਰੇਸ਼ ਗੋਯਲ ਜੀ, ਵੀ.ਡੀ.ਜੀ.-2 ਵੱਲੋਂ ਦਿਵਾਈ ਗਈ।
ਇਸ ਮੌਕੇ ਰਿਟਾਇਰਡ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਸ਼ਰਮਾ ਜੀ ਅਤੇ ਪ੍ਰਿੰਸੀਪਲ ਕਵਿਤਾ ਸ਼ਰਮਾ ਜੀ ਦਾ ਵਿਸ਼ੇਸ਼ ਸਨਮਾਨ ਲਾਇਨ ਡਾ. ਸੁਬੋਧ ਗੁਪਤਾ ਜੀ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਸ੍ਰੀ ਜੈਦੇਵ ਕੌਰਾ ਜੀ, ਸ੍ਰੀ ਸਤਪਾਲ ਵਰਮਾ ਜੀ (ਸਾਬਕਾ ਐਮ.ਸੀ.), ਡਾ. ਚੰਚਲ ਗੁਪਤਾ ਜੀ, ਡਾ. ਬੀ.ਐਲ. ਬੰਸਲ ਜੀ ਅਤੇ ਸ੍ਰੀ ਵਿਨੋਦ ਜੈਨ ਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮਾਨਯੋਗ ਵਿਸ਼ੇਸ਼ ਮਹਿਮਾਨਾਂ ਵਿੱਚ ਪੀ.ਐਮ.ਜੇ.ਐੱਫ. ਲਾਇਨ ਪੀ.ਆਰ. ਜੈਰਥ ਜੀ (ਪੀ.ਡੀ.ਜੀ.), ਐਮ.ਜੇ.ਐੱਫ. ਲਾਇਨ ਡਾ. ਜਤਿੰਦਰ ਪਾਲ ਸਿੰਘ ਸਹਦੇਵ ਜੀ (ਡੀ.ਸੀ.ਐਸ.), ਐਮ.ਜੇ.ਐੱਫ. ਲਾਇਨ ਸੰਜੀਵ ਸੂਦ ਜੀ (ਡੀ.ਸੀ.ਐਸ. ਐਡਮਿਨ), ਐਮ.ਜੇ.ਐੱਫ. ਲਾਇਨ ਚਰਨਜੀਤ ਸਿੰਘ ਭੰਡਾਰੀ ਜੀ (ਆਰ.ਸੀ.) ਅਤੇ ਲਾਇਨ ਨਵੀਨ ਗਰਗ ਜੀ (ਜੈੱਡ.ਸੀ.) ਨੇ ਹਾਜ਼ਰੀ ਭਰੀ।
ਸਮਾਰੋਹ ਵਿੱਚ ਹੀਰਾ ਲਾਲ ਬੰਸਲ (ਮੁਸਕਾਨ ਫੀਡ ਵਾਲੇ), ਰਜਿੰਦਰ ਪਾਲ ਗੋਇਲ, ਮੁਕੇਸ਼ ਗੁਪਤਾ, ਮੀਨੂ ਜੈਨ, ਦੀਪਕ ਜੈਨ, ਪਵਨ ਵਰਮਾ, ਡਾ. ਦਰਗੇਸ਼ ਸ਼ਰਮਾ, ਗੁਲਸ਼ਨ ਮਿੱਤਰ, ਰਮੇਸ਼ ਗਰਗ, ਡਾ. ਵਿਸ਼ਾਲ ਜੈਨ, ਡਾ. ਵਰੁਣ ਬਾਂਸਲ, ਸੁਭਾਸ਼ ਪਾਸੀ, ਬੀ.ਆਰ. ਸ਼ਰਮਾ, ਅਨਿਲ ਅਗਰਵਾਲ, ਵਿਨੋਦ ਜੈਨ ਰਾਜੂ, ਬਿਕਰਮਜੀਤ ਬੰਸਲ, ਡਾ. ਐਸ.ਐਸ. ਸੰਧੂ, ਕਪਿਲ ਗਰਗ, ਰਜੀਵ ਗਲਾਟੀ, ਸੰਦੀਪ ਸ਼ਰਮਾ, ਦਿਲਜੀਤ ਸਿੰਘ, ਰਾਜਕੁਮਾਰ ਅਤੇ ਹੋਰ ਲਾਇਨ ਮੈਂਬਰਾਂ ਨੇ ਆਪਣੀ ਹਾਜ਼ਰੀ ਭਰ ਕੇ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਮੌਕੇ ਉੱਤੇ ਪ੍ਰਧਾਨ ਲਾਇਨ ਡਾ. ਸੁਬੋਧ ਗੁਪਤਾ ਅਤੇ ਸੈਕਟਰੀ ਪੰਕਜ ਕਾਂਸਲ  ਨੇ ਲਾਇਨਿਜ਼ਮ ਦੇ ਮੁੱਖ ਸਿਧਾਂਤਾਂ ਬਾਰੇ ਵੀ ਗੱਲ ਕੀਤੀ। ਲਾਇੰਜ਼ ਕਲੱਬ ਦੁਨੀਆ ਭਰ ਵਿੱਚ “ਸੇਵਾ, ਸਾਫ਼ਗੁਜ਼ਾਰੀ ਅਤੇ ਭਾਈਚਾਰੇ ਦੀ ਪ੍ਰਤੀਬੱਧਤਾ” ਨੂੰ ਆਪਣੇ ਮੂਲ ਮੰਤਰ ਵਜੋਂ ਮੰਨਦਾ ਹੈ। ਇਸ ਦੇ ਤਹਿਤ ਸਦੱਸ ਸਮਾਜਿਕ ਸੇਵਾ, ਸਿਹਤ, ਸਿੱਖਿਆ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਕਰਦੇ ਹਨ। ਲਾਇਨ ਡਾ. ਸੁਬੋਧ ਗੁਪਤਾ ਜੀ ਨੇ ਕਿਹਾ ਕਿ ਨਵੇਂ ਪ੍ਰਧਾਨ ਅਤੇ ਮੈਂਬਰ ਸਮਾਜ ਸੇਵਾ ਵਿਚ ਨਵੀਂ ਊਰਜਾ ਭਰਦੇ ਹੋਏ ਲਾਇੰਜ਼ ਕਲੱਬ ਰਾਏਕੋਟ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਰਕੀਟੈਕਟ ਸੰਜੇ ਗੋਇਲ ਨੇ ‘ਡਿਜ਼ਾਈਨ ਬੈਠਕੀ’ ਵਿੱਚ ਪੈਨਲਿਸਟ ਵਜੋਂ ਲਿਆ ਹਿੱਸਾ
Next articleHOW DOES MEDITATION PROMOTE OPTIMISM AND MENTAL RESILIENCE?