ਮਾਤਾ ਸਤਿਆ ਵਤੀ ਸੰਧੂ ਦੀ ਯਾਦ ਵਿੱਚ ਦੇਸ਼ ਭਗਤੀ ਦੀ ਸੇਵਾ ਨਿਭਾਈ – ਲਾਇਨ ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਲੋਕਾਂ ਵਿੱਚ ਦੇਸ਼ ਭਗਤੀ ਦਾ ਉਤਸ਼ਾਹ ਬਰਕਰਾਰ ਰੱਖਣ ਦੇ ਉਦੇਸ਼ ਨੂੰ ਲੈਕੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਨੂਰਮਹਿਲ ਸ਼ਹਿਰ ਦੀਆਂ ਦੁਕਾਨਾਂ ਅਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੰਡੇ ਗਏ। ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ ਇਹ ਸੇਵਾ ਉਹਨਾਂ ਨੇ ਜਿੱਥੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਸਤਿਆ ਵਤੀ ਸੰਧੂ ਦੀ ਯਾਦ ਵਿੱਚ ਨਿਭਾਈ ਉੱਥੇ ਭਾਰਤ ਮਾਤਾ ਪ੍ਰਤੀ ਵੀ ਆਪਣਾ ਫਰਜ਼ ਨਿਭਾਇਆ।
ਕਲੱਬ ਦੀ ਚਾਰਟਰ ਸੈਕਟਰੀ ਲਾਇਨ ਬਬਿਤਾ ਸੰਧੂ, ਚਾਰਟਰ ਪੀ.ਆਰ.ਓ ਲਾਇਨ ਸ਼ਰਨਜੀਤ ਸਿੰਘ, ਲਾਇਨ ਦਿਨਕਰ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਨੰਬਰਦਾਰ ਯੂਨੀਅਨ ਵੱਲੋਂ ਜੋ ਜਸ਼ਨ-ਏ-ਆਜ਼ਾਦੀ ਪ੍ਰੋਗਰਾਮ ਉਲੀਕਿਆ ਹੈ ਉਸ ਪ੍ਰੋਗਰਾਮ ਵਿੱਚ ਸ਼ਹਿਰ ਨਿਵਾਸੀਆਂ ਨੂੰ ਠੀਕ 8:15 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਹੈ। ਇਸ ਸਮਾਗਮ ਵਿੱਚ ਡਿਸਟ੍ਰਿਕ 321-ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਜੀ.ਐਸ. ਸੇਠੀ ਆਪਣੇ ਜ਼ਿਲ੍ਹੇ ਦੇ ਅਫ਼ਸਰ ਸਾਹਿਬਾਨਾਂ ਨੂੰ ਨਾਲ ਲੈਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਤਿਰੰਗਾ ਝੰਡਾ ਲਹਿਰਾਉਣ ਦਾ ਸੁਭਾਗਿਆ ਪ੍ਰਾਪਤ ਕਰਨਗੇ। ਇਸ ਮੌਕੇ ਸੀਤਾ ਰਾਮ ਸੋਖਲ, ਸੰਦੀਪ ਕੁਮਾਰ, ਫ਼ਕੀਰ ਚੰਦ ਪੱਪੂ, ਗੁਰਛਾਇਆ ਸੋਖਲ, ਪਵਨ ਟੇਲਰ, ਹਰਜਿੰਦਰ ਜਿੰਦੀ ਅਤੇ ਡੀਡ ਰਾਈਟਰ ਰਾਕੇਸ਼ ਕੁਮਾਰ ਸਮੇਤ ਹੋਰ ਵੀ ਦੇਸ਼ ਪ੍ਰੇਮੀ ਸ਼ਾਮਿਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly