ਲਾਇਨਜ਼ ਕਲੱਬ ਨੇ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ‘ਚ ਮਨਾਇਆ ਅਧਿਆਪਕ ਦਿਵਸ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲਾਇਨਜ਼ ਕਲੱਬ ਹੁਸ਼ਿਆਰਪੁਰ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਵਿਖੇ ਰਚਾਏ ਗਏ ਮਿੰਨੀ ਸਮਾਗਮ ਵਿਚ ਅਧਿਆਪਕ ਦਿਵਸ ਬੜੇ ਚਾਅ ਅਤੇ ਉਲਾਸ ਨਾਲ ਮਨਾਇਆ ਗਿਆ। ਲਾਇਨਜ਼ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਸ਼ਬਦ ਆਖਦਿਆਂ ਮੁੱਖ ਅਧਿਆਪਕਾ ਬਬੀਤਾ ਰਾਣੀ ਨੇ ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿਚ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬੜਾ ਪਾਕ ਗਿਣਿਆ ਜਾਂਦਾ ਹੈ। ਸਿੱਖਿਆ ਸ਼ਾਸਤਰੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਸ੍ਰੀ ਐਸ. ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਵਸ ਅਧਿਆਪਕ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਲਾਇਨਜ਼ ਕਲੱਬ ਦੇ ਪ੍ਰਧਾਨ ਸ੍ਰੀ ਬੀ.ਬੀ. ਤੁਲੀ ਨੇ ਵਿਦਿਆਰਥੀਆਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਬੱਚਿਓ ਤੁਹਾਡੀ ਜ਼ਿੰਦਗੀ ਵਿਚ ਦੋ ਸ਼ਖ਼ਸ ਅਜਿਹੇ ਹੁੰਦੇ ਹਨ ਜਿਹੜੇ ਤੁਹਾਡੀ ਸਫ਼ਲਤਾ ਤੋਂ ਹਮੇਸ਼ਾ ਖ਼ੁਸ਼ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਅਧਿਆਪਕ ਅਤੇ ਦੂਜੇ ਹਨ ਤੁਹਾਡੇ ਮਾਤਾ-ਪਿਤਾ। ਇਸ ਕਰਕੇ ਇਨ੍ਹਾਂ ਦੋਹਾਂ ਦੀ ਕਦਰ ਕਰਨ ਵਾਲੇ ਵਿਦਿਆਰਥੀ ਹੀ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਮਾਅਰਕੇ ਮਾਰਦੇ ਹਨ। ਇਸ ਸਮੇਂ ਅਧਿਆਪਕਾਂ ਦੇ ਸਨਮਾਨ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਮਿਡਲ ਸਕੂਲ ਦੀਆਂ ਅਧਿਆਪਕਾਵਾਂ ਬਬੀਤਾ ਰਾਣੀ ਅਤੇ ਵੀਰਾਂ ਵਾਲੀ ਅਤੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਓਮ ਪ੍ਰਕਾਸ਼ ਗਗਨਦੀਪ ਕੌਰ, ਸਰਬਜੀਤ ਕੌਰ ਹੁਰਾਂ ਦਾ ਸ਼ਾਲ ਅਤੇ ਮੋਮੈਂਟੋਆਂ ਨਾਲ ਸਨਮਾਨ ਕੀਤਾ।ਕਲੱਬ ਵੱਲੋਂ ਦੋਵਾਂ ਸਕੂਲਾਂ ਦੀਆਂ ਮਿਡ-ਡੇ-ਮੀਲ ਵਰਕਰਾਂ ਦਾ ਵੀ ਸਨਮਾਨਿਤ ਕੀਤਾ ਗਿਆ। ਕਲੱਬ ਨੇ ਦੋਵਾਂ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ। ਇਸ ਸਮੇਂ ਲੇਖ ਰਾਜ ਸ਼ਰਮਾ, ਬਰਿੰਦਰਜੀਤ ਸਿੰਘ, ਦਵਿੰਦਰ ਅਰੋੜਾ, ਅਸ਼ਵਨੀ ਕਟਿਆਲ, ਦਰਸ਼ਨ ਸਿੰਘ ਚੌਧਰੀ, ਦੀਪਕ ਮੋਹਦੇ ਰੱਤਾ, ਵਿਨੋਦ ਪਸਾਨ, ਅਜੇ ਚਾਵਲਾ, ਜਗਦੀਸ਼ ਬੰਸਲ ਅਤੇ ਸਕੂਲ ਦੇ ਵਿਦਿਆਰਥੀਆਂ ਸ਼ਾਮਲ ਸਨ।ਧੰਨਵਾਦੀ ਸ਼ਬਦ ਮੁੱਖ ਅਧਿਆਪਕ ਐਲੀਮੈਂਟਰੀ ਸਕੂਲ ਓਮ ਪ੍ਰਕਾਸ਼ ਨੇ ਆਖੇ। ਸਟੇਜ ਦੀ ਕਾਰਵਾਈ ਮੁੱਖ ਅਧਿਆਪਕਾ ਮਿਡਲ ਸਕੂਲ ਬਬੀਤਾ ਰਾਣੀ ਨੇ ਬਾਖ਼ੂਬੀ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੋੜਵੰਦ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਰੱਖਣ ‘ਚ ਵਰਦਾਨ ਸਾਬਤ ਹੋ ਰਿਹਾ ਸਖੀ ਵਨ ਸਟਾਪ ਸੈਂਟਰ – ਕਰਮਜੀਤ ਕੌਰ
Next articleਕੰਢੀ ਵਾਸੀ 2 ਅਕਤੂਬਰ ਤੋਂ ਮੁੜ ਮਰਨ ਵਰਤ ਦੀ ਤਿਆਰੀ ‘ਚ ਲੱਗੇ ਕੰਢੀ ਕ੍ਰਾਂਤੀਕਾਰੀ ਯੋਧਾ ਜਥੇਬੰਦੀ ਦਾ ਐਲਾਨ