ਲਾਇਨਜ ਕਲੱਬ ਮੁਕੰਦਪੁਰ ਐਕਟਿਵ ਦੀ ਟੀਮ ਹੋਈ ਰਿਆਨ ਸਾਗਰ ਚ ਸ਼ਾਮਲ

ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਲਾਇਨਸ ਇੰਟਰਨੈਸ਼ਨਲ ਡਿਸਟਰਿਕਟ 321 ਡੀ ਵੱਲੋਂ ਡਿਸਟਰਿਕਟ ਕੈਬਨਟ ਆਫਿਸਰ ਅਤੇ ਪੀ.ਐਸ.ਟੀ ਸਕਿਲ ਰਿਆਨ ਗਿਆਨ ਦਾ ਸਾਗਰ 2024 ਦਾ ਆਯੋਜਨ ਨਵ ਨਿਯੁਕਤ ਜਿਲਾ ਗਵਰਨਰ ਲਾਈਨ ਰਸਪਾਲ ਸਿੰਘ ਬੱਚਾਜੀਵੀ ਦੀ ਪ੍ਰਧਾਨਗੀ ਚ ਕੀਤਾ ਗਿਆ! ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਾਈਨ ਵਿਨੋਦ ਖੰਨਾ ਪਾਸਟ ਇੰਟਰਨੈਸ਼ਨਲ ਡਾਇਰੈਕਟਰ, ਇਨ ਆਗੂਰੇਸ਼ਨ ਆਫਿਸਰ ਲਾਈਨ ਪੰਕਜ ਬਿਜਲਵਾਨ, ਗੈਸਟ ਆਫ ਆਨਰ ਲਾਈਨ ਇੰਜੀਨੀਅਰ ਐਸਪੀ ਸੋਧੀ, ਡੀਐਸ ਕਾਲੜਾ,ਰਜੀਵ ਕਕਰੇਜਾ, ਹਰੀਸ਼ ਕੁਮਾਰ ਬੰਗਾ,ਦਵਿੰਦਰ ਪਾਲ ਅਰੋੜਾ, ਸੰਦੀਪ ਗਰਗ ਨੇ ਸ਼ਿਰਕਤ ਕੀਤੀ ਇਸ ਸਮਾਗਮ ਚ ਜਿਲੇ ਦੇ ਸਮੂਹ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ! ਲਾਈਨ ਕਲੱਬ ਮੁਕੰਦਪੁਰ ਐਕਟਿਵ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ, ਵਾਈਸ ਪ੍ਰਧਾਨ ਸੁਖਜਿੰਦਰ ਸਿੰਘ ਬਖਲੌਰ, ਸੈਕਟਰੀ ਚਰਨਜੀਤ ਤਲਵੰਡੀ ਤੇ ਖਜਾਨਚੀ ਸਤਪਾਲ ਮੰਡੇਰ ਉਚੇਚੇ ਤੌਰ ਤੇ ਸ਼ਿਰਕਤ ਕੀਤੀ! ਲਾਇੰਸ ਕਲੱਬ ਮੁਕੰਦਪੁਰ ਐਕਟਿਵ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਨੇ ਕਿਹਾ ਇਸ ਸਾਲ ਵੱਧ ਤੋਂ ਵੱਧ ਪ੍ਰੋਜੈਕਟ ਕਲੱਬ ਵੱਲੋਂ ਕੀਤੇ ਜਾਣਗੇ!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਖਲੌਰ ਵਿਖੇ 12 ਸਾਲਾਂ ਬੱਚੇ ਕੋਲੋਂ ਚਾਰ ਮੋਟਰਸਾਈਕਲ ਸਵਾਰ ਮੋਬਾਇਲ ਖੋਹ ਕੇ ਫਰਾਰ
Next articleਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 21 ਜੂਨ ਨੂੰ ਛੋਕਰਾਂ ਵਿਖੇ