ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ – ਰਾਏਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨ ਕਲੱਬ ਰਾਏਕੋਟ ਵੱਲੋਂ ਅੱਜ ਸਵੇਰੇ ਸਰਦਾਰ ਸ਼ੋਭਾ ਸਿੰਘ ਪਬਲਿਕ ਸਕੂਲ ਵਿੱਚ 51 ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਖੁਰਮੀ ਅਤੇ ਖਜ਼ਾਨਚੀ ਰਮੇਸ਼ ਕੁਮਾਰ ਗਰਗ ਨੇ ਦੱਸਿਆ ਕਿ ਲਾਇਨ ਕਲੱਬ ਰਾਏਕੋਟ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਸਾਵਣ ਮਹੀਨੇ ਦੌਰਾਨ ਵੱਡੇ ਪੱਧਰ ‘ਤੇ ਪੌਧਾਰੋਪਣ ਮੁਹਿੰਮ ਚਲਾਈ ਜਾਵੇਗੀ। ਇਸੇ ਲੜੀ ਤਹਿਤ ਅੱਜ ਸਕੂਲ ਵਿੱਚ 51 ਫਲਦਾਰ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲਗਾਏ ਗਏ ਪੌਦਿਆਂ ਵਿੱਚ ਅੰਬ, ਚੀਕੂ, ਅਮਰੂਦ, ਅਨਾਰ, ਜਾਮਣ, ਨਿੰਬੂ, ਆੜੂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਲੱਬ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਚੰਗੀ ਤਰ੍ਹਾਂ ਪਲੇ-ਬੜੇ ਪੌਦੇ ਹੀ ਲਗਾਏ ਜਾਣ। ਅੱਜ ਲਗਾਏ ਗਏ ਪੌਦੇ ਵੀ ਕਰੀਬ ਦੋ ਤੋਂ ਤਿੰਨ ਸਾਲ ਪੁਰਾਣੇ ਸਨ, ਜਿਸ ਨਾਲ ਉਨ੍ਹਾਂ ਦੇ ਵਧੀਆ ਢੰਗ ਨਾਲ ਪਲਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਪ੍ਰਧਾਨ ਗੁਲਸ਼ਨ ਮਿੱਤਲ ਨੇ ਕਿਹਾ ਕਿ ਸਕੂਲ ਵਿੱਚ ਫਲਦਾਰ ਪੌਦੇ ਇਸ ਲਈ ਲਗਾਏ ਗਏ ਹਨ ਤਾਂ ਜੋ ਭਵਿੱਖ ਵਿੱਚ ਸਕੂਲ ਦੇ ਬੱਚੇ ਇਨ੍ਹਾਂ ਦੇ ਫਲਾਂ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਸਾਵਣ ਮਹੀਨੇ ਦੌਰਾਨ ਕਲੱਬ ਵੱਲੋਂ ਹੋਰ ਵੀ ਸਕੂਲਾਂ ਅਤੇ ਧਾਰਮਿਕ ਸਥਾਨਾਂ ‘ਤੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਜਾਣਗੇ ਤਾਂ ਜੋ ਰਾਏਕੋਟ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਸਨਮਾਨ ਵਿੱਚ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨ ਤਾਂ ਰਾਏਕੋਟ ਨੂੰ ਵੀ ਚੰਡੀਗੜ੍ਹ ਵਾਂਗ ਸੁੰਦਰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਐਮਜੇਐਫ ਲਾਇਨ ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਖੁਰਮੀ, ਖਜ਼ਾਨਚੀ ਐਮਜੇਐਫ ਰਮੇਸ਼ ਕੁਮਾਰ ਗਰਗ, ਐਮਜੇਐਫ ਲਾਇਨ ਵਿਕਰਮਜੀਤ ਬਾਂਸਲ, ਹੀਰਾ ਲਾਲ ਬਾਂਸਲ, ਸੰਦੀਪ ਸ਼ਰਮਾ, ਮੀਨੂ ਜੈਨ, ਕੇ. ਕੇ. ਸ਼ਰਮਾ, ਸੁਭਾਸ਼ ਪਾਸੀ, ਅਨਿਲ ਅਗਰਵਾਲ, ਮੁਕੇਸ਼ ਗੁਪਤਾ, ਡਾ. ਦੁਰਗੇਸ਼ ਸ਼ਰਮਾ, ਪਵਨ ਵਰਮਾ, ਵਿਨੋਦ ਜੈਨ ਰਾਜੂ, ਰਾਜਿੰਦਰ ਗੋਇਲ, ਕਪਿਲ ਗਰਗ, ਮਨੀਸ਼ ਦਾਸ ਮਹੰਤ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






