HOME ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾ ਦਿੱਤਾ ਨੋ ਦਾਨੀਆਂ ਵੱਲੋਂ ਕੂਲਰ ਭੇਂਟ

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾ ਦਿੱਤਾ ਨੋ ਦਾਨੀਆਂ ਵੱਲੋਂ ਕੂਲਰ ਭੇਂਟ

1
ਕੈਪਸ਼ਨ- ਸਕੂਲ ਨੂੰ ਕੂਲਰ ਭੇਂਟ ਕਰਨ ਉਪਰੰਤ ਦਾਨੀ ਸੱਜਣ ਬਖਸ਼ੀਸ਼ ਸਿੰਘ,ਸਕੂਲ ਮੁੱਖੀ ਹਰਜਿੰਦਰ ਸਿੰਘ ਤੇ ਹੋਰ
ਕਪੂਰਥਲਾ   (ਸਮਾਜ ਵੀਕਲੀ)   (ਕੌੜਾ )- ਸਰਕਾਰੀ ਐਲੀਮੈਂਟਰੀ ਸਮਾਰਟ  ਸਕੂਲ ਅੱਲਾ ਦਿੱਤਾ ਵਿਖੇ ਸਖਤ ਗਰਮੀ  ਦੇ ਪ੍ਰਕੋਪ ਨੂੰ ਦੇਖਦੇ ਹੋਏ ਦਾਨੀ ਸੱਜਣਾ ਵੱਲੋਂ ਸਕੂਲ ਨੂੰ ਕੂਲਰ ਭੇਂਟ ਕੀਤੇ ਗਏ। ਇਸ ਸਬੰਧੀ 3 ਕੂਲਰ ਪੂਰਨ ਸਿੰਘ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ  ਅਤੇ 1 ਕੂਲਰ ਬਖਸੀਸ ਸਿੰਘ  ਵੱਲੋਂ ਸਕੂਲ ਨੂੰ ਭੇਂਟ  ਕੀਤੇ ਗਏ I ਕੂਲਰ ਭੇਂਟ  ਕਰਨ ਉਪਰੰਤ ਬਖਸ਼ੀਸ਼ ਸਿੰਘ ਤੇ ਪੂਰਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਸਕੂਲ ਦੀ ਹਰ ਜਰੂਰਤ ਨੂੰ ਪੂਰਾ ਕਰਨ ਲਈ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਹੀ ਸਹਿਯੋਗ ਦਿੰਦੇ ਰਹਿਣਗੇ। ਉਹਨਾਂ ਨੇ  ਇਸ ਦੌਰਾਨ ਇਸ ਪਵਿੱਤਰ ਕਾਰਜ ਲਈ ਪ੍ਰਵਾਸੀ ਭਾਰਤੀਆਂ ਵੱਲੋਂ ਮਿਲੇ ਸਹਿਯੋਗ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਮੁਖੀ ਹਰਜਿੰਦਰ ਸਿੰਘ ਢੋਟ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਹੋਇਆ ਭਵਿੱਖ ਵਿੱਚ ਵੀ ਉਹਨਾਂ ਨੂੰ ਇਸੇ ਪ੍ਰਕਾਰ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਰਪੰਚ ਮਨਦੀਪ ਸਿੰਘ, ਰੇਖਾ ਚੇਅਰਪਰਸਨ ਐਸ ਐਮ ਸੀ , ਹਰਵਿੰਦਰ ਸਿੰਘ ਵਿਰਦੀ, ਤਜਵੀਰ ਕੌਰ,ਰਜਨੀ ਬਾਲਾ, ਆਦਿ ਇਮੂਹ ਸਟਾਫ ਦਾਨੀ ਸੱਜਣ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਾਇਨ ਕਲੱਬ ਵੱਲੋਂ ਸਕੂਲ ਵਿੱਚ 51 ਫਲਦਾਰ ਪੌਦੇ ਲਗਾਏ
Next articleਦਸਮੇਸ਼ ਡੈਂਟਲ ਹਸਪਤਾਲ ਫ਼ਰੀਦਕੋਟ ਦੇ ਸਫਾਈ ਸੇਵਕਾਂ ਦੀ ਲਗਾਤਾਰ ਤਿੰਨ ਤੋ ਚੱਲ ਹੜਤਾਲ ਪ੍ਰਸ਼ਾਸਨ ਵੱਲੋ ਮੰਗਾਂ ਮੰਨਣ ਉਪਰੰਤ ਖਤਮ ਹੋਈ:- ਕਾਮਰੇਡ ਬਲਕਾਰ ਸਹੋਤਾ