
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਲਾਇਨਜ਼ ਕਲੱਬ ਕਪੂਰਥਲਾ ਫ੍ਰੈਂਡਸ ਬੰਦਗੀ ਵੱਲੋਂ ਸਰਕਾਰੀ ਮਿਡਲ ਸਕੂਲ ਕਾਲਰੂ ਵਿਖੇ ਪ੍ਰਧਾਨ ਲਾਇਨ ਸੁਖਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਪੌਦੇ ਲਗਾਉਣ ਦਾ ਪ੍ਰਾਜੈਕਟ ਕੀਤਾ ਗਿਆ ਅਤੇ ਨਾਲ ਹੀ ਜ਼ਰੂਰਤ ਮੰਦ 40 ਦੇ ਕਰੀਬ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਅਤੇ ਪੈੱਨ ਵੀ ਦਿੱਤੇ ਗਏl ਇਸ ਮੌਕੇ ਸੈਕਟਰੀ ਲਾਇਨ ਸੁਰਜੀਤ ਸਿੰਘ ਚੰਦੀ ਨੇ ਕਲੱਬ ਦੇ ਇਕ ਇਕ ਮੈਂਬਰ ਅਤੇ ਸਕੂਲ ਦੇ ਸਮੂਹ ਸਟਾਫ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਲਾਇਨ ਬਲਜਿੰਦਰ ਸਿੰਘ ਜ਼ੋਨ ਚੇਅਰਮੈਨ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ।
ਸੁਰਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਕਾਲਰੂ ਨੇ ਇਸ ਪਵਿੱਤਰ ਕਾਰਜ ਲਈ ਸਮੂਹ ਲਾਈਨ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਲਾਇਨ ਅਮਨ ਸੂਦ, ਲਾਇਨ ਕੁਲਵਿੰਦਰ ਸਿੰਘ, ਲਾਇਨ ਪ੍ਰਸ਼ਾਂਤ ਸ਼ਰਮਾ, ਲਾਇਨ ਭੁਪਿੰਦਰ ਸਿੰਘ ,ਲਾਇਨ ਜਗਰੂਪ ਸਿੰਘ ,ਲਾਇਨ ਕੁਲਦੀਪ ਸਿੰਘ,ਲਾਇਨ ਮਨਦੀਪ ਸਿੰਘ ਥਿੰਦ ,ਲਾਇਨ ਜਗਦੀਪ ਸਿੰਘ, ਸੁਰਿੰਦਰ ਸਿੰਘਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਕਾਲਰੂ ,ਮੁੱਖ ਅਧਿਆਪਕ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਜਾਰਜਪੁਰ, ਪ੍ਰੀਤੀ ਮਹਿਤਾ ,ਕੁਲਵਿੰਦਰ ਸਿੰਘ ਬੀ.ਐਮ ਮੈਥ ਸੁਲਤਾਨਪੁਰ ਲੋਧੀ,ਪ੍ਰਿਤਪਾਲ ਸਿੰਘ ਜਾਰਜਪੁਰ, ਤਲਵਿੰਦਰ ਸਿੰਘ ਕੰਪਿਊਟਰ ਕੋਆਰਡੀਨੇਟ, ਅਮਨਪ੍ਰੀਤ ਕੌਰ ਪੀ.ਟੀ.ਆਈ ਅਧਿਆਪਕ,ਸਰਪੰਚ ਹਰਜਿੰਦਰ ਸਿੰਘ ਕਾਲਰੂ, ਬੀਬੀ ਗੇਜੋ, ਕੁਲਵਿੰਦਰ ਕੌਰ ਐਮ ਡੀ ਐਮ ਵਰਕਰ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly