ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਨੇਤਰਦਾਨੀ ਸੈਣੀ ਪਰਿਵਾਰ ਸਨਮਾਨਿਤ *ਮਰਨ ਉਪਰੰਤ ਕੀਤੀਆਂ ਸਨ ਅੱਖਾਂ ਦਾਨ

ਲਾਇਨਜ਼ ਕਲੱਬ ਡੇਰਾਬੱਸੀ ਦੇ ਅਹੁਦੇਦਾਰ ਸੈਣੀ ਪਰਿਵਾਰ ਦਾ ਸਨਮਾਨ ਕਰਦੇ ਹੋਏ।

ਡੇਰਾਬਸੀ, (ਸਮਾਜ ਵੀਕਲੀ), ਸੰਜੀਵ ਸਿੰਘ ਸੈਣੀ:- ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਅਰਵਿੰਦਰ ਸਿੰਘ ਸੈਣੀ ਜਿਨ੍ਹਾਂ ਦੀ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ ਸਨ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵਾਲਿਆਂ ਦਾ ਸਨਮਾਨ ਕੀਤਾ ਗਿਆ ਹੈ। ਲਾਇਨਜ਼ ਕਲੱਬ ਦੇ ਅਹੁੱਦੇਦਾਰ ਡਾਕਟਰ ਬਰਖਾ ਰਾਮ ਨੇ ਦੱਸਿਆ ਕਿ 45 ਸਾਲਾ ਅਰਵਿੰਦਰ ਸਿੰਘ ਸੋਨੂੰ ਜੋ ਟਰੈਵਲਜ ਦਾ ਕੰਮ ਕਰਦੇ ਸਨ ਦਾ ਪਿਛਲੇ ਦਿਨੀਂ ਦੀ ਦਿਲ ਦੀ ਧੜਕਣ ਬੰਦ ਹੋਣ ਕਾਰਨ ਦਿਹਾਂਤ ਹੋ ਗਿਆ ਸੀ। ਲਾਇਨਜ਼ ਕਲੱਬ ਦੀ ਪ੍ਰੇਰਨਾ ਸਦਕਾ ਪਰਿਵਾਰ ਨੇ ਸੋਨੂੰ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਲਿਆ ਸੀ। ਬਰਖਾ ਰਾਮ ਨੇ ਦੱਸਿਆ ਕਿ ਲਾਇਨਜ਼ ਕਲੱਬ ਡੇਰਾਬੱਸੀ ਦੀ ਪ੍ਰੇਰਨਾ ਸਦਕਾ ਹੁਣ ਤੱਕ 9 ਵਿਅਕਤੀਆਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਗਈਆਂ ਹਨ ਜਿਸ ਨਾਲ 18 ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਚਾਨਣ ਹੋਇਆ ਹੈ। ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਸੈਣੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਖਾਂ ਦਾਨ ਕਰਨਾ ਮਹਾਨ ਕੰਮ ਹੈ। ਅਰਵਿੰਦਰ ਸਿੰਘ ਸੋਨੂੰ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਸ਼ਿਆਨਾ ਕਾਲੋਨੀ ਵਿਖੇ ਹੋਈ ਜਿਥੇ ਪ੍ਰੈਸ ਕਲੱਬ ਡੇਰਾਬੱਸੀ ਸਮੇਤ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿੱਚ ਪੱਤਰਕਾਰ ਤਿਰਲੋਚਨ ਸਿੰਘ ਲੱਕੀ ਨੇ ਸਭਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ ਮਾਮਲਾ: 2
Next articleਮਾਮਲਾ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਦਾ ਕਿਸਾਨ ਅੰਦੋਲਨ ਜਨ ਅੰਦੋਲਨ ਵਿਚ ਤਬਦੀਲ