• ਸਕੂਲ ਬੈਗ, ਕਾਪੀਆਂ, ਪੈੱਨ ਤੇ ਪੈਨਸਿਲਾਂ ਲੈ ਕੇ ਬੱਚੇ ਗਦ-ਗਦ ਹੋ ਉਠੇ
• ਮੁਬਾਰਿਕਪੁਰ ਵਿਖੇ ਝੁੱਗੀ ਝੌਂਪੜੀਆਂ ਚ ਰਹਿੰਦੇ ਪਰਵਾਸੀਆਂ ਨੂੰ ਲੰਗਰ ਵਰਤਾਇਆ
ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ ):- ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ 74ਵੇਂ ਪ੍ਰੋਜੈਕਟ ਦੇ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖਪੁਰ ਕਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਈ ਗਈ। ਕਲੱਬ ਦੇ ਪ੍ਰਧਾਨ ਲਾਇਨ ਬਲਕਾਰ ਸਿੰਘ ਦੀ ਅਗਵਾਈ ਵਿੱਚ ਸਰਵਿਸ ਚੇਅਰਪਰਸਨ ਡਾ: ਬਰਖਾ ਰਾਮ, ਸਕੱਤਰ ਸਨੰਤ ਭਾਰਦਵਾਜ, ਲਾਇਨ ਸੁਸ਼ੀਲ ਧੀਮਾਨ, ਲਾਇਨ ਪ੍ਰੇਮ ਸਿੰਘ, ਲਾਇਨ ਕਪਿਲ ਗੁਪਤਾ ਅਤੇ ਉਘੇ ਸਮਾਜ ਸੇਵੀ ਤੇ ਬਿਲਡਰ ਲਾਇਨ ਨਿਤਿਨ ਜਿੰਦਲ ਦੁਆਰਾ ਬੱਚਿਆਂ ਨੂੰ ਸਕੂਲੀ ਬੈਗ, ਕਾਪੀਆਂ, ਪੈੱਨ, ਪੈਨਸਿਲਾਂ, ਸ਼ਾਪਨਰ ਤੋਂ ਇਲਾਵਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ।
ਸਮਾਜ ਸੇਵੀ ਲਾਇਨ ਨਿਤਿਨ ਜਿੰਦਲ ਨੇ ਦੱਸਿਆ ਕਿ ਲਾਇਨ ਕਲੱਬ ਡੇਰਾਬੱਸੀ ਵੱਲੋਂ ਹੁਣ ਤੱਕ ਇਲਾਕੇ ਦੇ ਕਰੀਬ ਇੱਕ ਦਰਜਨ ਤੋਂ ਵੱਧ ਸਕੂਲਾਂ ਦੇ ਲਗਭਗ ਇੱਕ ਹਜ਼ਾਰ ਬੱਚਿਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਹੈ ਅਤੇ ਬਾਕੀ ਰਹਿੰਦੇ ਡੇਰਾ ਜਗਾਧਰੀ, ਬਾਕਰਪੁਰ ਟੈਂਕੀ, ਪਰਾਗਪੁਰ, ਇਬਰਾਹਿਮਪੁਰ, ਬਹੋੜਾ ਅਤੇ ਧਨੌਨੀ ਪਿੰਡਾਂ ਦੇ ਸਕੂਲਾਂ ਨੂੰ ਵੀ ਸਟੇਸ਼ਨਰੀ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ਜਾਵੇਗਾ। ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਮੁਤਾਬਿਕ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਲੱਬ ਵੱਲੋਂ ਹਰੇਕ ਸਹੂਲਤ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ। ਸਕੱਤਰ ਸਨੰਤ ਭਾਰਦਵਾਜ ਨੇ ਦੱਸਿਆ ਕਿ ਲਾਇਨਜ਼ ਕਲੱਬ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਲੋੜਵੰਦਾਂ ਦੀ ਸਿਹਤ ਦੇ ਮੱਦੇਨਜ਼ਰ ਸਕੂਲਾਂ ਅਤੇ ਇਲਾਕੇ ਵਿੱਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਏ ਗਏ ਅਤੇ ਇਹ ਕਲੱਬ ਵੱਲੋਂ ਇਹ ਉਪਰਾਲਾ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ। ਇਸੇ ਤਰ੍ਹਾਂ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਡੇਰਾਬੱਸੀ ਪੁਲਿਸ ਦੀ ਮੱਦਦ ਨਾਲ ਜਾਗਰੂਕਤਾ ਕੈਂਪ ਲਗਾ ਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਦਾ ਪ੍ਰੋਗਰਾਮ ਉਲੀਕੀਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਕੂਲ ਅਧਿਆਪਕ ਸਾਈਂ ਗੋਪਾਲ, ਸੋਨੀਆ ਵਰਮਾ ਅਤੇ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਧੰਨਵਾਦ ਕਰਦਿਆਂ ਲਾਇਨਜ਼ ਕਲੱਬ ਡੇਰਾਬੱਸੀ ਦੁਆਰਾ ਇਲਾਕੇ ਅੰਦਰ ਜਾਰੀ ਲੋਕ ਭਲਾਈ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਸਕੂਲੀ ਬੱਚਿਆਂ ਨੇ ਲਾਇਨਜ਼ ਕਲੱਬ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ।
ਇਸਤੋਂ ਇਲਾਵਾ ਲਾਇਨਜ਼ ਕਲੱਬ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮੁਬਾਰਿਕਪੁਰ ਵਿਖੇ ਝੁੱਗੀ ਝੌਂਪੜੀਆਂ ਵਿਚ ਰਹਿ ਰਹੇ ਪਰਵਾਸੀ ਲੋਕਾਂ ਲਈ ਖਾਣ ਪੀਣ ਦੀਆਂ ਵੱਖ ਵੱਖ ਵਸਤਾਂ ਦਾ ਲੰਗਰ ਦਾ ਲਗਾਇਅ ਗਿਆ ਜਿਥੇ ਦਰਜਨਾਂ ਪਰਿਵਰਾਂ ਨੇ ਬੱਚਿਆਂ ਸਮੇਤ ਲੰਗਰ ਛਕਿਆ। ਇਸ ਮੌਕੇ ਡਾ: ਬਰਖਾ ਰਾਮ, ਨਿਤਿਨ ਜਿੰਦਲ, ਰਿਸ਼ੀ ਜਿੰਦਲ, ਰਵਿੰਦਰ ਸੈਣੀ, ਸਨੰਤ ਭਾਰਦਵਾਜ ਅਤੇ ਕਲੱਬ ਦੇ ਹੋਰ ਮੈਂਬਰ ਮੌਜੂਦ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly