HOME *ਲਾਇਨਜ਼਼ ਕਲੱਬ ਡੇਰਾਬੱਸੀ ਅਤੇ ਜ਼ੀਰਕਪੁਰ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ*

*ਲਾਇਨਜ਼਼ ਕਲੱਬ ਡੇਰਾਬੱਸੀ ਅਤੇ ਜ਼ੀਰਕਪੁਰ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ*

1

**ਭਾਜਪਾ ਆਗੂ ਗੁਰਦਰਸ਼ਨ ਸੈਣੀ ਨੇ ਕਲੱਬ ਦੀ ਮੈਂਬਰਸ਼ਿਪ ਹਾਸਿਲ ਕੀਤੀ* 

ਡੇਰਾਬਸੀ,  (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ  :- ਲਾਇਨਜ਼ ਕਲੱਬ ਡੇਰਾਬੱਸੀ ਅਤੇ ਲਾਇਨਜ਼ ਕਲੱਬ ਜ਼ੀਰਕਪੁਰ ਐਲੀਟ ਵੱਲੋਂ ਸਾਂਝੇ ਤੌਰ ਤੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੁਬਾਰਿਕਪੁਰ ਸਥਿਤ ਨਾਚੀਕੇਤਾ ਪੇਪਰ ਮਿੱਲ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਸੁਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਲਾਇਨਜ਼ ਕਲੱਬ ਵੱਲੋਂ ਇਲਾਕੇ ਅੰਦਰ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਵੀ ਕਲੱਬ ਦੀ ਮੈਂਬਰਸ਼ਿਪ ਹਾਸਿਲ ਕੀਤੀ।  ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਬਲਕਾਰ ਸਿੰਘ ਅਤੇ ਜ਼ੀਰਕਪੁਰ ਕਲੱਬ ਦੇ ਪ੍ਰਧਾਨ ਪੁਸ਼ਪਿੰਦਰ ਮਹਿਤਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਅਤੇ ਸੰਸਕਾਰ ਵਿੱਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਐਮ.ਜੇ.ਐਫ. ਲਾਇਨ ਕੇ.ਪੀ. ਸ਼ਰਮਾ, ਕਲੱਬ ਦੇ ਸਰਪ੍ਰਸਤ ਵਿਜੇ ਮਿੱਤਲ, ਰੀਜਨ ਚੇਅਰਮੈਨ ਸਨੰਤ ਭਾਰਦਵਾਜ, ਡਾਕਟਰ ਪਾਰਸ ਸੂਰੀ, ਲਾਇਨ ਸੁਸ਼ੀਲ ਕੁਮਾਰ ਧੀਮਾਨ, ਲਾਇਨ ਕੇਵਲ ਗੋਇਲ, ਲਾਇਨ ਉਪੇਸ਼ ਬੰਸਲ, ਮਾਸਟਰ ਸ਼ਿਵਚਰਨ ਸਿੰਘ, ਜਸਮੇਰ ਸਿੰਘ, ਮੇਜਰ ਸਿੰਘ ਸਮੇਤ ਜ਼ੀਰਕਪੁਰ ਅਤੇ ਡੇਰਾਬੱਸੀ ਕਲੱਬ ਦੇ ਮੈਂਬਰ ਮੌਜੂਦ ਸਨ। *ਫੋਟੋ ਕੈਪਸਨ 01*  ਲਾਇਨਜ਼ ਕਲੱਬ ਡੇਰਾਬੱਸੀ ਅਤੇ ਜ਼ੀਰਕਪੁਰ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਦ੍ਰਿਸ਼।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਖਿਲ ਭਾਰਤੀ ਅਨੁਸੂਚਿਤ ,ਜਾਤੀ ਜਨ ਜਾਤੀ ਰੇਲਵੇ ਕਰਮਚਾਰੀ ਸੰਗਠਨ ਆਰ ਸੀ ਐੱਫ ਦੁਆਰਾ ਵਿਸ਼ਵ ਆਦਿਵਾਸੀ ਦਿਵਸ ਮਨਾਇਆ ਗਿਆ
Next articleਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਦੇਸ਼ ਭਗਤੀ ਦੇ ਗੀਤ ਗਾ ਕੇ ਮਨਾਇਆ ਆਜ਼ਾਦੀ ਦਿਹਾੜਾ