HOME ਆਖਿਲ ਭਾਰਤੀ ਅਨੁਸੂਚਿਤ ,ਜਾਤੀ ਜਨ ਜਾਤੀ ਰੇਲਵੇ ਕਰਮਚਾਰੀ ਸੰਗਠਨ ਆਰ ਸੀ ਐੱਫ...

ਆਖਿਲ ਭਾਰਤੀ ਅਨੁਸੂਚਿਤ ,ਜਾਤੀ ਜਨ ਜਾਤੀ ਰੇਲਵੇ ਕਰਮਚਾਰੀ ਸੰਗਠਨ ਆਰ ਸੀ ਐੱਫ ਦੁਆਰਾ ਵਿਸ਼ਵ ਆਦਿਵਾਸੀ ਦਿਵਸ ਮਨਾਇਆ ਗਿਆ

1

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਆਖਿਲ ਭਾਰਤੀ ਅਨੁਸੂਚਿਤ ਜਾਤੀ, ਜਨ ਜਾਤੀ, ਰੇਲਵੇ ਕਰਮਚਾਰੀ ਸੰਗਠਨ ਵੱਲੋਂ ਆਰ ਸੀ ਐੱਫ ਕਪੁਰਥਲਾ  ਵਿੱਚ ਵਿਸ਼ਵ ਆਦਿਵਾਸੀ ਦਿਵਸ ਬਹੁਤ ਖੁਸ਼ੀ ਨਾਲ ਵਾਰਿਸ਼ ਸ਼ਾਹ ਹਾਲ ਵਿੱਚ ਮਨਾਇਆ ਗਿਆ। ਮੁੱਖ ਮਹਿਮਾਨ ਸ੍ਰੀ ਐੱਸ ਐੱਸ ਮਿਸ਼ਰ ਜਨਰਲ ਮੈਨੇਜਰ , ਸ੍ਰੀਮਤੀ ਮਧੂਮਿਤਾ ਪ੍ਰਧਾਨ ਮਹਿਲਾ ਕਲਿਆਣ ਸੰਗਠਨ, ਸਮਾਗਮ ਦੇ ਮੁੱਖ ਬੁਲਾਰੇ ਰਮੇਸ਼ ਚੰਦਰ  ਪੂਰਵ ਏੰਬੈਸਡਰ (ਆਈ ਐੱਫ ਐੱਸ ), ਰਮੇਸ਼ ਚੰਦਰ ਜੈਪੀਆਈ, ਭੂਪੇਸ਼ਵਰ ਅਤੇ ਹਰਵਿੰਦਰ ਸਿੰਘ ਪੀਸੀਈ ਅਤੇ ਹੋਰ ਅਧਿਕਾਰੀਆਂ ਅਤੇ ਯੂਨੀਅਨ/ਸੰਗਠਨ ਦੇ ਸੀਨੀਅਰ ਅਹੁਦਾ ਰਖਣ ਵਾਲਿਆਂ ਦੀ ਮੌਜੂਦਗੀ ਵਿੱਚ ਸਮਾਰੋਹ ਨੂੰ ਅੱਗੇ ਵਧਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸੋਹਣੀ ਸਵਾਗਤੀ ਗੀਤ ਦੇ ਨਾਲ ਕੀਤੀ ਗਈ। ਸਮਾਗਮ ਦੀ ਅਗਵਾਈ ਜੀਤ ਸਿੰਘ ਜ਼ੋਨਲ ਪ੍ਰਧਾਨ ਅਤੇ ਆਰ ਸੀ ਮੀਣਾ ਜ਼ੋਨਲ ਸਕੱਤਰ ਨੇ ਕੀਤੀ। ਜੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਸਾਰਿਆਂ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਜੇ ਭਾਰਤ ਸਰਕਾਰ ਅਸਲ ਵਿੱਚ ਆਦਿਵਾਸੀਆਂ ਦਾ ਭਲਾਈ ਕਰਨ ਦੀ ਸੋਚ ਰੱਖਦੀ ਹੈ ਤਾਂ ਉਹਨਾਂ ਦੀ ਸਿੱਖਿਆ ਸੈਸ਼ਨ, ਸਿਹਤ ਸੁਵਿਧਾਵਾਂ ਅਤੇ ਰੋਜ਼ਾਨਾ ਕਮਜ਼ੋਰ ਹੋ ਰਹੀ ਸਮਾਜਿਕ ਅਤੇ ਆਰਥਿਕ ਹਾਲਤ ਨੂੰ ਉਠਾਉਣ ਦਾ ਕੰਮ ਕਰੇ। ਇਸ ਮੌਕੇ ਤੇ ਮੂਲ ਪ੍ਰਬੰਧਕ  ਨੇ ਇਸ ਦਿਨ ਦੀ ਦੇਸ਼ ਅਤੇ ਵਿਸ਼ਵ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਦਿਵਾਸੀਆਂ ਦੀਆਂ ਪੇਸ਼ਕਸ਼ਾਂ ਵਿੱਚ ਉਹਨਾਂ ਦੀ ਸੰਸਕ੍ਰਿਤੀ ਪੂਰੀ ਤਰ੍ਹਾਂ ਉਭਰੀਆਂ, ਜਿਸ ਨੇ ਸਾਰਿਆਂ ਦਰਸ਼ਕਾਂ ਨੂੰ ਮਿੱਤਰ ਮੁੱਗਧ ਕਰ ਦਿੱਤਾ। ਭਾਰਤ ਸਰਕਾਰ ਲਗਾਤਾਰ ਆਦਿਵਾਸੀਆਂ ਦੇ ਉਥਾਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਮੁੱਖ ਬੁਲਾਰਿਆਂ ਵਿੱਚ ਰਮੇਸ਼ ਚੰਦਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਡੀ ਸਮਾਜ ਨੂੰ ਕੇਵਲ ਜਲ, ਜੰਗਲ ਅਤੇ ਜ਼ਮੀਨ ਤੱਕ ਸੀਮਿਤ ਨਹੀਂ ਰਹਿਣਾ, ਬਲਕਿ ਸਾਮਾਜ ਨੂੰ ਮੁੱਖ ਧਾਰਾ ਵਿੱਚ ਲਿਆਂਉਣ ਲਈ ਸਰਕਾਰ ਉੱਤੇ ਲਗਾਤਾਰ ਦਬਾਅ ਬਣਾਉਣਾ ਹੋਵੇਗਾ। ਕਿਉਂਕਿ ਦੇਸ਼ ਦਾ ਨਿਰਮਾਣ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਅਨਸੂਚਿਤ ਜਾਤੀ, ਜਨ ਜਾਤੀ ਅਤੇ ਪਿੱਛੜੇ ਵਰਗ ਦਾ ਹੈ। ਜ਼ੋਨਲ ਸਕੱਤਰ ਆਰ ਸੀ ਮੀਣਾ ਨੇ ਦੁਹਰਾਇਆ ਕਿ ਸਾਡੇ ਸਮਾਜ ਦਾ ਪੀੜਨ ਰੋਕਿਆ ਜਾਣਾ ਚਾਹੀਦਾ ਹੈ ਅਤੇ ਵਿਸ਼ਵ ਆਦਿਵਾਸੀ ਦਿਵਸ ਦੇ ਮੌਕੇ ਤੇ ਰਾਸ਼ਟਰੀ ਛੁੱਟੀਆਂ ਘੋਸ਼ਿਤ ਕੀਤੀਆਂ ਜਾਣੀਆਂ ਚਾਹੀਦੀਆਂ। ਇਸ ਮੌਕੇ ‘ਤੇ ਨਿਰਵੈਰ ਸਿੰਘ ਅਤੇ ਲਖਨ ਪਾਹਨ ਨੇ ਵੀ ਵਿਚਾਰ ਰੱਖੇ। ਵਿਸ਼ੇਸ਼ ਮਹਿਮਾਨ ਮਹਿਲਾ ਕਲਿਆਣ ਸੰਗਠਨ  ਅਤੇ ਮੁੱਖ ਬੁਲਾਰੇ ਰਮੇਸ਼ ਚੰਦਰ  ਨੂੰ, ਪਲਾਂਟ, ਪੱਗੜੀ, ਸ਼ਾਲ ਅਤੇ ਸਨਮਾਨ ਚਿੰਨ੍ਹ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਆਦਿਵਾਸੀ ਸੰਸਕ੍ਰਿਤੀ ਨਾਲ ਸੰਬੰਧਿਤ ਵੱਖ-ਵੱਖ ਟੀਮਾਂ ਵੱਲੋਂ ਸੰਥਾਲੀ ਗਰੁੱਪ ਡਾਂਸ ਸੁੰਦਰ ਸਿੰਘ ਮੁਰਮੂ ਅਤੇ ਆਸ਼ੀਸ਼ ਮੰਡੀ ਦੀ ਟੀਮ, ਉਰਾਵੰਡੀ ਮੋਂਡਾ ਦੀ ਟੀਮ, ਰਾਜਸਥਾਨੀ ਨ੍ਰਿਤਯ ਵਿੱਚ ਸ੍ਰੀਮਤੀ ਇੰਦਾ ਮੀਨਾ ਦੀ ਟੀਮ, ਸੂਰਜ ਮੀਨਾ ਦੀ ਛੋਟਾ ਬੱਚਾ ਪਰਮਾਨੰਦ, ਅਨਮੋਲ ਕ੍ਰਿਸ਼ਨ ਅਤੇ ਸਾਖੀ ਮੀਨਾ, ਮਨਿੱਸ਼ਾ ਮਿੰਜ ਦੀ ਯੋਗ ਪ੍ਰਸਤੁਤੀ ਰਹੀ। ਭਾਰਤੀ ਸਮਾਜ ਨਿਰਮਾਣ ਸੰਘ, ਬਾਮਸੇਫ਼, ਭਾਰਤੀ ਬੌਧ ਮਹਾ ਸਭਾ, ਅੰਬੇਡਕਰ ਸੋਸਾਇਟੀ, ਬਾਲਮੀਕ ਸਭਾ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ, ਇੰਜੀਨੀਅਰਜ਼ ਐਸੋਸੀਏਸ਼ਨ, ਐੱਸ ਸੀ / ਐੱਸ ਟੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਨੂੰ ਕਾਮਯਾਬ ਬਣਾਉਣ ਲਈ ਸੰਗਠਨ ਦੇ ਸਹਾਇਕ ਸਕੱਤਰ ਸਤਨਾਮ ਬਠਿੰਡਾ, ਮੈਂਬਰ ਰਿਸ਼ੀਕੇਸ਼  ਮੀਣਾ, ਗਿਰਿਰਾਜ ਮੀਣਾ, ਪ੍ਰਧਾਨ ਬਹਾਦੁਰ ਸਿੰਘ, ਅੰਬੇਡਕਰ ਸੋਸਾਇਟੀ ਭੁਲਾਨਾ ਤੋਂ ਪੰਮਾ ਭੁਲਾਨਾ ਅਤੇ ਸਾਥੀਆਂ, ਜ਼ੋਨਲ  ਸਕੱਤਰ ਦੇਸ ਰਾਜ, ਖਜ਼ਾਨਚੀ ਧਰਮੀਰ ਸਿੰਘ, ਜਸਪਾਲ ਸਿੰਘ ਚੌਹਾਨ, ਦਿਨੇਸ਼ ਕੁਮਾਰ, ਸਨੀ  ਪਾਸਵਾਂ,  ਰਣਜੀਤ ਸਿੰਘ, ਜਗਜੀਵਨ ਰਾਮ , ਕਸ਼ਮੀਰ ਸਿੰਘ, ਓਮ ਪ੍ਰਕਾਸ਼ ਮੀਣਾ, ਸ਼ਿਵਰਾਜ ਮੀਣਾ, ਆਸ਼ਾ ਰਾਮ ਮੀਣਾ,  ਕਰਣ ਸਿੰਘ, ਸਾਂਧੂਰਾ ਸਿੰਘ, ਕਰਮਜੀਤ ਮੱਟੂ, ਵੈਦ ਪ੍ਰਕਾਸ਼, ਜੋਗਾ ਸਿੰਘ ਲਾਹੌਰੀਆ, ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ  ਅੰਤ ਵਿੱਚ ਸੋਹਨ ਬੈਠਾ ਸਭ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦਾ ਸਮਾਪਤੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਵਿਰੁੱਧ ਸੁਨਾਮ ਵਿਖੇ ਐਸ ਸੀ/ ਬੀ ਸੀ ਜਥੇਬੰਦੀਆਂ ਨੇ ਵਿਸ਼ਾਲ ਰੋਸ ਧਰਨਾ ਦਿੱਤਾ
Next article*ਲਾਇਨਜ਼਼ ਕਲੱਬ ਡੇਰਾਬੱਸੀ ਅਤੇ ਜ਼ੀਰਕਪੁਰ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ*