(ਸਮਾਜ ਵੀਕਲੀ)
ਬਣ ਜਾਓ ਹੁਣ ਤੁਸੀਂ ਸ਼ੇਰ ਕੁੜੀਓ
ਬਣ ਜਾਓ ਹਿੰਮਤੀ ਦਲੇਰ ਕੁੜੀਓ
ਹੁਣ ਅਸਾਂ ਕਿਸੇ ਤੋਂ ਵੀ ਦਬ ਕੇ ਨਹੀਂ ਰਹਿਣਾ
ਨਾਂ ਹੀ ਰੋਹਬ ਕਿਸੇ ਲਾਡ ਸਾਬ੍ਹ ਦਾ ਏ ਸਹਿਣਾ
ਦਬਦੇ ਨੂੰ ਹੋਰ ਦਬਾਉਂਦੀ ਇਹੇ ਦੁਨੀਆਂ
ਨਾਂ ਹੁਣ ਅਸਾਂ ਦਬਣਾ ਏ ਫੇਰ ਕੁੜੀਓ
ਬਣ ਜਾਓ ਹੁਣ ਤੁਸੀਂ ਸ਼ੇਰ ਕੁੜੀਓ
ਬਣ ਜਾਓ ਹਿੰਮਤੀ ਦਲੇਰ ਕੁੜੀਓ
ਹੁਣ ਅਸਾਂ ਕਿਸੇ ਤੋਂ ਨਿਰਾਦਰ ਨਹੀਂ ਸਹਿਣਾ
ਨਾਂ ਹੀ ਅਸਾਂ ਕਿਸੇ ਤੋਂ ਡਰ ਕੇ ਹੈ ਰਹਿਣਾ
ਜੇ ਮਾੜੀ ਅੱਖ ਨਾਲ ਤੱਕੇ ਕੋਈ ਕੁੜੀਓ
ਫੇਰ ਪਹਿਨ ਲਓ ਅਣਖਾਂ ਦੀ ਲੋਈ ਕੁੜੀਓ
ਬਣ ਜਾਓ ਹੁਣ ਤੁਸੀਂ ਸ਼ੇਰ ਕੁੜੀਓ
ਬਣ ਜਾਓ ਹਿੰਮਤੀ ਦਲੇਰ ਕੁੜੀਓ
ਜਿਹੜੇ ਮੰਦਾ ਚੰਗਾ ਸੀ ਪਹਿਲੋਂ ਬੋਲਦੇ ਹੁੰਦੇ
ਤੁਸੀਂ ਬਣ ਕੇ ਦਿਖਾਓ ਉਹਨੂੰ ਤਾਜ ਕੁੜੀਓ
ਮਾਪਿਆਂ ਦੇ ਬਣ ਜਾਓ ਭਾਗ ਕੁੜੀਓ
ਵੀਰਾਂ ਦੇ ਵੀ ਬਣ ਜਾਓ ਲੇਖ ਕੁੜੀਓ
ਬਣ ਜਾਓ ਹੁਣ ਤੁਸੀਂ ਸ਼ੇਰ ਕੁੜੀਓ
ਬਣ ਜਾਓ ਹਿੰਮਤੀ ਦਲੇਰ ਕੁੜੀਓ
ਮਾਪਿਆਂ ਦੀ ਇੱਜ਼ਤ ਬਣਾ ਕੇ ਰੱਖਿਓ
ਭਰਾਵਾਂ ਦਾ ਵੀ ਮਾਣ ਵਧਾ ਕੇ ਰੱਖਿਓ
“ਅਰਸ਼” ਤਾਂ ਕਹਿੰਦੀ ਇਹੋ ਫੇਰ ਕੁੜੀਓ
ਬਣ ਜਾਓ ਹੁਣ ਤੁਸੀਂ ਸ਼ੇਰ ਕੁੜੀਓ
ਬਣ ਜਾਓ ਹਿੰਮਤੀ ਦਲੇਰ ਕੁੜੀਓ