ਕਪੂਰਥਲਾ , (ਕੌੜਾ)- ਲਾਇਨਜ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋਂ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਡੀਸੀ ਚੌਂਕ ਵਿਖੇ 700 ਅਲੱਗ- ਅਲੱਗ ਵਾਹਨਾ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਟ੍ਰੈਫਿਕ ਇਨਚਾਰਜ ਅਤੇ ਪੀਸੀਆਰ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਮਿਲ ਕੇ ਸੇਵਾ ਦਾ ਕਾਰਜ ਕੀਤਾ ਗਿਆ। ਇਸ ਮੌਕੇ ਡਿਸਟ੍ਰਿਕਟ ਚੇਅਰਮੈਨ ਸੁਰਜੀਤ ਸਿੰਘ ਚੰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸਾਡਾ 8 ਸਾਲਾਂ ਤੋਂ ਲਗਾਤਾਰ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਨਾਲ ਹੀ ਚੰਦੀ ਨੇ ਕਿਹਾ ਕਿ ਪੈ ਰਹੀ ਸੰਘਣੀ ਧੁੰਦ ਨੂੰ ਦੇਖਦੇ ਹੋਏ “ਸੜਕ ਸੁਰੱਖਿਆ ਮੇਰਾ ਫਰਜ਼” ਸਮਝਦਾਰ ਬਣੋ ਟਰੈਫਿਕ ਨਿਯਮ ਦੀ ਪਾਲਣਾ ਕਰੋ ਧੁੰਦ ਦੇ ਮੌਸਮ ਵਿੱਚ ਵਾਹਨਾ ਵਿਚਾਲੇ ਹਮੇਸ਼ਾ ਸੁਰੱਖਿਅਤ ਦੂਰੀ ਬਣਾ ਕੇ ਰੱਖੋ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ। ਚੰਦੀ ਨੇ ਇਹ ਕਿਹਾ ਕਿ ਅੱਜ ਆਟੋ ਰਿਕਸ਼ਾ, ਟਰੈਕਟਰ-ਟਰਾਲੀਆਂ, ਟਰੱਕਾਂ, ਟੈਂਪੂ ਤੇ ਰਾਹ ਦੇ ਹਨੇਰੇ ਵਿੱਚ ਚਮਕਦਾਰ ਰਿਫਲੈਕਟਰ ਲਗਾਏ ਗਏ
,ਤਾਂ ਜੋ ਐਕਸੀਡੈਂਟ ਦਾ ਖਤਰਾ ਘੱਟ ਜਾਵੇ। ਇਸ ਮੌਕੇ ਜੋਨ ਚੇਅਰਮੈਨ ਲਾਇਨ ਪ੍ਰਸ਼ਾਂਤ ਸ਼ਰਮਾ ਨੇ ਆਏ ਹੋਏ ਕਲੱਬ ਦੇ ਮੈਂਬਰ ਅਤੇ ਟਰੈਫਿਕ ਮੁਲਾਜ਼ਮਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੈਕਟਰੀ ਲਾਇਨ ਸਰਵਨ ਸਿੰਘ, ਕੈਸ਼ੀਅਰ ਲਾਇਨ ਰਾਮੇਸ਼ ਲਾਲ, ਪੀਆਰਓ ਲਾਇਨ ਆਸ਼ੋਕ ਕੁਮਾਰ, ਸੀਨੀਅਰ ਮੈਂਬਰ ਲਾਇਨ ਸੁਖਜੀਤ ਸਿੰਘ ਬੱਗਾ, ਕਲੱਬ ਦੇ ਡਾਇਰੈਕਟਰ ਲਾਇਨ ਮਨਦੀਪ ਸਿੰਘ ਬੂਲਪੁਰ, ਪੁਲਿਸ ਵੱਲੋਂ ਏਐਸਆਈ ਬਲਵਿੰਦਰ ਸਿੰਘ, ਏਐਸਆਈ ਸੁਰਜੀਤ ਸਿੰਘ ,ਏਐਸਆਈ ਕੁਲਵਿੰਦਰ ਸਿੰਘ , ਏਐਸਆਈ ਗੁਰਚਰਨ ਸਿੰਘ ,ਕਾਂਸਟੇਬਲ ਗੁਰਮੇਜ ਸਿੰਘ, ਅਤੇ ਲੇਡੀਜ ਕਾਂਸਟੇਬਲ ਨਵਪ੍ਰੀਤ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly