
ਮੁਕੰਦਪੁਰ/ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) – ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ 321 ਡੀ ਵੱਲੋਂ ਜ਼ਿਲ੍ਹਾ ਗਵਰਨਰ ਲਾਈਨ ਰਸ਼ਪਾਲ ਸਿੰਘ ਬੱਚਾਜੀਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਪਿੰਡ ਤਲਵੰਡੀ ਫੱਤੂ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ । ਜਿਸ ਦਾ ਉਦਘਾਟਨ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ਅਤੇ ਡਾਕਟਰ ਉਂਕਾਰ ਸਿੰਘ ਬੰਗਾ ਰੀਜਨ ਚੇਅਰਮੈਨ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ । ਇਸ ਮੌਕੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਦੇ ਸਾਰੇ ਅਹੁਦੇਦਾਰਾਂ ਨੂੰ ਮਾਨਵਤਾ ਦੀ ਸੇਵਾ ਲਈ ਫਰੀ ਮੈਡੀਕਲ ਕੈਂਪ ਪ੍ਰੋਜੈਕਟ ਲਈ ਮੁਬਾਰਕਬਾਦ ਦਿੱਤੀ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ । ਰੀਜਨ ਚੇਅਰਮੈਨ ਡਾ. ਉਂਕਾਰ ਸਿੰਘ ਨੇ ਕਿਹਾ ਕਿ ਕਲੱਬ ਸਮਾਜ ਸੇਵੀ ਕਾਰਜਾਂ ਲਈ ਮੋਹਰੀ ਕਲੱਬ ਹੈ ਅਤੇ ਇਲਾਕੇ ਦੇ ਲੋੜਵੰਦ ਲੋਕਾਂ ਲਈ ਭਲਾਈ ਦੇ ਕਾਰਜ ਕਰ ਰਹੀ ਹੈ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਫਰੀ ਮੈਡੀਕਲ ਕੈਂਪ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਪਾਸਟ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਿਹਾ ਕਿ ਜਿਲਾ ਨਵਾਂਸ਼ਹਿਰ ਅੰਦਰ ਪੈਂਦੀਆਂ ਕਲੱਬਾਂ ਚੋਂ ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਇਸ ਲਈ ਕਲੱਬ ਦੀ ਟੀਮ ਵਧਾਈ ਦੀ ਪਾਤਰ ਹੈ। ਫਰੀ ਮੈਡੀਕਲ ਚੈੱਕਅੱਪ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਕੁਲਦੀਪ ਸਿੰਘ ਦੀ ਅਗਵਾਈ ਹੇਠਾਂ ਮੈਡੀਕਲ ਟੀਮ ਨੇ ਕੈਂਪ ਵਿਚ ਆਏ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਆਏ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ । ਲੋੜਵੰਦ ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ । ਇਸ ਮੌਕੇ ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ 321 ਡੀ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਤੇ ਕੈਂਪ ਨੂੰ ਸਫਲ ਕਰਨ ਲਈ ਸਮੂਹ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ । ਇਸ ਕੈਂਪ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸ੍ਰੀ ਸੋਹਨ ਲਾਲ ਢੰਡਾ, ਐਡਵੋਕੇਟ ਕਮਲਜੀਤ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਵਾਈਸ ਪ੍ਰਧਾਨ, ਚਰਨਜੀਤ ਸਿੰਘ ਸੈਕਟਰੀ, ਸਤਪਾਲ ਮੰਡੇਰ ਖਜ਼ਾਨਚੀ, ਹਰਮਿੰਦਰ ਸਿੰਘ ਪੀ ਆਰ ਉ, ਦਲਵੀਰ ਚੰਦ ਵਾਈਸ ਸੈਕਟਰੀ, ਡਾ.ਨਵਦੀਪ ਕੌਰ, ਡੀ.ਟੀ. ਰੋਨਿਕਾ ਕਾਹਲੋਂ, ਮੈਡਮ ਆਸ਼ਾ ਰਾਣੀ, ਮੈਡਮ ਸ਼ੁੰਕਤਲਾ ਸਰੋਏ, ਡਾ. ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਵਾਲੀਆ, ਲਵਪ੍ਰੀਤ ਸਿੰਘ ਤੋਂ ਇਲਾਵਾਂ ਹੋਰ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly