ਲਾਇਨਮੈਨ ਕਰਮਚਾਰੀਆਂ ਨੂੰ ਗਰਿੱਡਾਂ ‘ਚ ਤਾਇਨਾਤ ਕਰਨਾ ਬਿਜਲੀ ਬੋਰਡ ਦੇ ਨਿਯਮਾਂ ਦੇ ਉਲਟ ਹੈ_ ਗੁਰਸੇਵਕ ਸਿੰਘ ਖੋਸਾ

ਗੁਰਸੇਵਕ ਸਿੰਘ ਖੋਸਾ
 ਫਰੀਦਕੋਟ/ਭਲੂਰ (ਸਮਾਜ ਵੀਕਲੀ)  (ਬੇਅੰਤ ਗਿੱਲ) 
ਮੁੱਦਕੀ ਸਬ ਡਵੀਜ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਖੋਸਾ ਭੋਲੂਵਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਬੋਰਡ/ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਫੀਲਡ ਸਟਾਫ ਵਿੱਚੋਂ ਸਹਾਇਕ ਲਾਈਨਮੈਨ ਅਤੇ ਲਾਈਨਮੈਨ ਕਰਮਚਾਰੀਆਂ ਨੂੰ ਗਰਿੱਡਾਂ/ਬਿਜਲੀ ਘਰਾਂ ਅੰਦਰ ਤੈਨਾਤ ਕਰ ਰਹੀ ਹੈ, ਜੋ ਬਿਜਲੀ ਬੋਰਡ ਦੇ ਨਿਯਮਾਂ ਅਨੁਸਾਰ ਬਿਲਕੁਲ ਗਲਤ ਹੈ। ਇਸ ਦੀ ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗਰਿੱਡਾਂ ਅੰਦਰ ਪਿਛਲੇ 10 ਤੋਂ 12 ਸਾਲਾਂ ਤੋਂ ਤੈਨਾਤ ਆਰ.ਟੀ.ਐਮ ਕਰਮਚਾਰੀਆਂ ਦੀਆਂ ਤਰੱਕੀਆਂ ਨਹੀ ਕੀਤੀਆਂ ਜਾ ਰਹੀਆਂ । ਇਹਨਾਂ ਆਰ ਟੀ ਐਮ ਕਰਮਚਾਰੀਆਂ ਨੂੰ ਗਰਿੱਡ ਸਬ ਸਟੇਸ਼ਨਾਂ ਉੱਪਰ ਕੰਮ ਕਰਨ ਦਾ ਲੰਮਾ ਤਜਰਬਾ ਹੈ ਪਰ ਫੀਲਡ ਸਟਾਫ ਸਹਾਇਕ ਲਾਇਨਮੈਨ/ਲਾਈਨਮੈਨ ਨੂੰ ਸਬ ਸਟੇਸ਼ਨ ਦਾ ਕੋਈ ਤਜਰਬਾ ਨਹੀਂ ਹੁੰਦਾ, ਜਿਸ ਕਾਰਨ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫੀਲਡ ਅੰਦਰ ਪਹਿਲਾਂ ਹੀ ਸਟਾਫ ਦੀ ਬਹੁਤ ਘਾਟ ਹੈ, ਟੈਕਨੀਕਲ ਸਟਾਫ ਮਨਜੂਰਸ਼ੁਦਾ ਅਸਾਮੀਆਂ ਤੋਂ ਲਗਭਗ 70 % ਘੱਟ ਹੈ। ਜਿਸ ਕਾਰਨ ਸਪਲਾਈ ਚਾਲੂ ਕਰਨ ਵਿੱਚ ਬਹੁਤ ਮੁਸ਼ਕਿਲ ਆਉਦੀ ਹੈ । ਸਟਾਫ ਦੀ ਘਾਟ ਕਾਰਨ ਅਤੇ ਵਰਕ ਲੋਡ ਜ਼ਿਆਦਾ ਹੋਣ ਕਾਰਨ ਮੁਲਾਜ਼ਮ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ । ਪ੍ਰਧਾਨ ਗੁਰਸੇਵਕ ਸਿੰਘ ਭੋਲੂਵਾਲਾ ਨੇ ਕਿਹਾ ਕਿ ਪਿਛਲੇ ਦਿਨਾਂ ਅੰਦਰ ਡਗਰੂ ਸਬ ਡਵੀਜ਼ਨ/ਫਰੀਦਕੋਟ ਸਰਕਲ ਅੰਦਰ 295/19 ਸੀ. ਆਰ. ਏ. ਅਧੀਨ ਗੁਰਦੀਪ ਸਿੰਘ ਸਹਾਇਕ ਲਾਈਨਮੈਨ ਏਸ ਸਿਸਟਮ ਦੀ ਭੇਂਟ ਚੜ੍ਹਨ ਕਾਰਨ ਆਪਣੀ ਜਿੰਦਗੀ ਤੋਂ ਹੱਥ ਧੋ ਚੁੱਕਾ ਹੈ।। ਹਾਲੇ ਪਤਾ ਨਹੀਂ ਕਿੰਨੇ ਹੀ ਹੋਰ ਸਾਥੀ ਇਸ ਤਰਾਂ ਹਾਦਸਿਆ ਦਾ ਸ਼ਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ। ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਨਵੰਬਰ 2021 ਤੋਂ ਬਾਅਦ ਪਦਉੱਨਤ ਹੋਏ ਕਰਮਚਾਰੀਆਂ ਅਤੇ ਉਸ ਤੋਂ ਪਹਿਲਾਂ ਪਦਉੱਨਤ ਹੋਏ ਕਰਮਚਾਰੀਆਂ ਦੀ ਤਨਖਾਹ ਪੇ-ਬੈਂਡ ਕਾਰਨ ਬਹੁਤ ਵੱਡਾ ਅੰਤਰ ਹੈ, ਜਦਕਿ ਉਹਨਾਂ ਨੂੰ ਬਰਾਬਰ ਤਨਖਾਹ ਸਕੇਲ ਦੇਣਾ ਬਣਦਾ ਹੈ। ਗ੍ਰਿਡ ਸਟਾਫ ਦੀ ਬਹੁਤਾਤ ਕੈਟਾਗਰੀਆਂ ਨੂੰ ਪੇ-ਬੈਂਡ ਤੋਂ ਵਾਂਝਾ ਰਖਿਆ ਗਿਆ ਹੈ
ਅਸੀ ਪਾਵਰਕਾਮ ਦੀ ਮੈਨੇਜਮੈਂਟ ਕੋਲੋਂ ਆਰ ਟੀ ਐਮ ਕੈਟਾਗਿਰੀ ਦਾ ਪ੍ਰਮੋਸ਼ਨ ਕੋਟਾ 33% ਤੋਂ 80% ਕਰਨ ਦੀ ਮੰਗ ਕਰਦੇ ਹਾਂ। ਅਤੇ ਸਾਰੀਆਂ ਖਾਲੀ ਪੋਸਟਾਂ ਵਨ ਟਾਈਮ ਪਾਲਿਸੀ ਅਧੀਨ ਭਰੀਆਂ ਜਾਣ ਤਾਂ ਜੋ ਸਪਲਾਈ ਨਿਰਵਿਘਨ ਚਲਾਈ ਜਾ ਸਕੇ। ਇਸ ਤੋਂ ਇਲਾਵਾ ਗਰਿੱਡਾਂ ਤੋਂ ਆਰ ਟੀ ਐਮ ਅਤੇ ਜੇਈ ਸਬ ਸਟੇਸ਼ਨ ਦੀਆਂ ਖਤਮ ਕੀਤੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ। ਏ. ਐੱਸ. ਐੱਸ. ਏ. ਤੋਂ ਐੱਸ. ਐੱਸ. ਏ. ਦੀ ਤਰੱਕੀ ਦਾ ਸਮਾਂ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕਰਨ ਅਤੇ ਏ ਐਸ ਐਸ ਏ ਨੂੰ ਪੇ ਬੈਂਡ ਦੇ ਕੇ ਸਹਾਇਕ ਲਾਈਨਮੈਨ ਜਾਂ ਕਲਰਕ ਦੇ ਬਰਾਬਰ ਤਨਖਾਹ ਸਕੇਲ ਹੋਵੇ। ਸਹਾਇਕ ਲਾਈਨਮੈਨ ਅਤੇ ਲਾਈਨਮੈਨ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਗਈ। ਸਹਾਇਕ ਲਾਈਨਮੈਨ ਦੀ ਤਰੱਕੀ ਵੀ ਖਾਲੀ ਲਾਈਨਮੈਨ ਦੀਆਂ ਪੋਸਟਾਂ ਉੱਪਰ ਕੀਤੀ ਜਾਵੇ । ਐਸ ਐਸ ਏ ਤੋਂ ਜੇਈ ਸਬ ਸਟੇਸ਼ਨ ਦੀ ਤਰੱਕੀ ਕੀਤੀ ਜਾਵੇ ।ਮਹਿਕਮੇ ਵਿਚ ਫਿਰ ਤੋਂ ਕਰਮਚਾਰੀਆਂ ਲਈ ਟੈਸਟ ਸ਼ੁਰੂ ਕੀਤੇ ਜਾਣ ।ਜਿਸ ਤਰਾਂ 2011 ਵਿਚ ਲਏ ਸੀ ਤਾਂ ਜੋ ਟੈਸਟ ਦੇ ਕੇ ਉਹ ਉੱਚੀ ਪੋਸਟ ‘ਤੇ ਲਗ ਸਕਣ। ਪੀ ਟੀ ਐਸ ਕਰਮਚਾਰੀ ਪੱਕੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਪਰੋਕਤ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ੁੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਈਟ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਕਿਸਾਨਾਂ ਦਾ ਰੋਸ ਪ੍ਰਦਰਸ਼ਨ,ਰੋਡ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਕੀਤਾ ਗਿਆ ਧਰਨਾ ਪ੍ਰਦਰਸ਼ਨ,ਨਹੀ ਪਹੁੰਚਿਆ ਕੋਈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ
Next articleਸੱਚ ਕਾਵਿ