(ਸਮਾਜ ਵੀਕਲੀ)
ਜੋ ਸਚਮੁੱਚ ਸਨ ਸਮੁੰਦਰ ਵਰਗੇ,
ਸਦੀਆਂ ਦੀ ਪਿਆਸ ਬੁਝਾ ਗਏ ਨੇ ।
ਸ਼ੀਸ਼ ਧਰੇ ਸੀ ਜਿੰਨਾਂ ਨੇ ਤਲੀਆਂ ‘ਤੇ,
ਪੜ੍ਹਕੇ ਵੇਖ ਇਤਿਹਾਸ ਬਣਾ ਗਏ ਨੇ।
ਦਿਲ ਤੋਂ ਦੇਸ਼ ਭਗਤ ਸਨ ਜਿਹੜੇ,
ਓਹੀ ਦੇਸ਼ ਅਜ਼ਾਦ ਕਰਾ ਗਏ ਨੇ।
ਅਮਰ ਸ਼ਹੀਦ ਕਹਾਉਂਦੇ ਤਾਂ ਹੀ
ਵਾਰ ਕੇ ਆਪਾ ਹੱਕ ਦਵਾ ਗਏ ਨੇ
ਰੁੱਖ ਬਥ੍ਹੇਰਾ ਕੁੱਝ ਮੁਫ਼ਤੀ ਦਿੰਦੇ ਨੇ,
ਅਸਾਂ ਨੂੰ
ਫਲ, ਫ਼ੁੱਲ ਛਾਂਵਾਂ ਮੁਫ਼ਤੀ ਦਿੰਦੇ,
ਉਮਰਾਂ ਰੁੱਖ ਹੰਢਾਅ ਗਏ ਨੇ।
ਮਤਲਬ ਲਈ ਤੂੰ ਵੱਢਦਾ ਆਇਆ,
ਬਿਨ ਮਤਲਬ ਹਰਿਆ ਗਏ ਨੇ।
ਪੱਤਝੜ ਲੰਘ ਬਸੰਤਰ ਆ ਗਈ,
ਤਿੱਖੇ ਕੰਡੇ ਵੀ ਮੁਸਕਾ ਗਏ ਨੇ।
ਝੂਠੀ ਵਾਹ-ਵਾਹ ‘ਪ੍ਰੀਤ’ ਕਰੇ ਹਰ ਕੋਈ
ਮਿੱਤਰ ਸ਼ੀਸ਼ਾ ਸਾਫ਼ ਦਿਖਾ ਗਏ ਨੇ।
ਪਰਮਪ੍ਰੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly