ਨੇਰ੍ਹੀ ਵਾਂਗ……

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਵੋਟਾਂ ਵਾਲ਼ੇ ਮੌਸਮੀ ਫ਼ਲ ਲਗਾਉਣਗੇ,
ਨੇਰ੍ਹੀ ਵਾਂਗ ਨੇਤਾ ਅੱਜ ਕੱਲ੍ਹ ਆਉਣਗੇ।
ਕੱਲੇ-ਕੱਲੇ ਮਸਲੇ ਵਿਚਾਰ ਕੇ,
ਮੂਹਰੇ ਹੋ ਕੇ ਸਾਰੇ ਹੱਲ ਕਰਵਾਉਣਗੇ।
ਨੇਰ੍ਹੀ ਵਾਂਗ……
ਦੱਸੋ ਸਾਨੂੰ ਜੋ ਵੀ ਚਾਹੀਦਾ ਤੁਹਾਨੂੰ,
ਮਿੰਟਾਂ ਵਿੱਚ ਸੱਭ ਹਾਜ਼ਿਰ ਕਰਾਂਗੇ।
ਸ਼ਰਾਬਾਂ ਨਸ਼ੇ ਜਾਂ ਡੱਬੇ ਘਿਓ ਦੇ,
ਜਿੰਨੀ ਚਾਹੋ ਖਾਤਿਰ ਕਰਾਂਗੇ।
ਜਿਨ੍ਹਾਂ ਮੂੰਹ ਨਾ ਦਿਖਾਇਆ ਕਦੇ ਸੀ,
ਬਿਨਾਂ ਕੋਈ ਸੁਨੇਹੇ ਘੱਲ ਆਉਣਗੇ। ਨੇਰ੍ਹੀ ਵਾਂਗ…..
ਕਾਰਡ ਆਪਣੇ ਉਹ ਨਾਮ ਲਿਖ ਕੇ,
ਵਿਆਹ ਦੀ ਭਾਜੀ ਵਾਂਗ ਵੰਡ ਜਾਣਗੇ।
ਮਾਂ ਕਿਸੇ ਨੂੰ ਤੇ ਭੈਣ ਕਿਸੇ ਨੂੰ ਕਹਿ ਕੇ,
ਧੀ ਵਾਲ਼ਾ ਜੁਮਲਾ਼ ਕਿਤੇ ਛੱਡ ਜਾਣਗੇ।
ਜਾਗ ਜਾਓ ਸੁੱਤੇ ਹੋਏ ਭੋਲਿਓ ਲੋਕੋਂ,
ਇਹੀ ਸਾਡੀ ਬਾਅਦ ਵਿੱਚ ਖੱਲ ਲਾਉਣਗੇ।
ਨੇਰ੍ਹੀ ਵਾਂਗ ਨੇਤਾ ਅੱਜ ਕੱਲ੍ਹ ਆਉਣਗੇ……
ਨੇਰ੍ਹੀ ਵਾਂਗ ਨੇਤਾ ਅੱਜ ਕੱਲ੍ਹ……..

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਬੜਾ ਕੁੱਝ ਦੱਸਦੀਆਂ ਸਮੁੰਦਰ ਦੀਆਂ ਲਹਿਰਾਂ !