(ਸਮਾਜ ਵੀਕਲੀ)
ਕੁਦਰਤ ਵਾਂਗਰ ਲੱਗਦੀ ਕੁੜੀ
ਕਦੇ ਮਾਸੂਮ ਤੇ ਕਦੇ ਤੂਫ਼ਾਨੀ
ਮੁੱਖ ਤੋਂ ਉਸਦੇ ਇਸ਼ਰਤ ਵਰਸੇ
ਲੱਗਦੀ ਕਦੇ ਭੋਲੀ ਕਦੇ ਸ਼ੈਤਾਨੀ
ਕਦੇ- ਕਦੇ ਉਹ ਫੈਸ਼ਨ ਕਰਦੀ
ਉਂਝ ਨਿਰੀ ਸਾਦਗੀ ਦੀ ਦੀਵਾਨੀ
ਕਦੇ ਭਖਦੀ ਲੱਗੇ ਵਾਂਗਰਾਂ ਸੂਰਜ
ਕਦੇ ਜਿਓਂ ਚੰਨ ਜਿਹੀ ਨੂਰਾਨੀ
ਕਦੇ ਲੱਗੇ ਉਹ ਬਹਾਰ ਨਿਰੀ
ਕਦੇ ਪਤਝੜ ਵਾਂਗ ਵੀਰਾਨੀ
ਪਰ…………..
ਕਦੇ ਤਾਂ ਮੂੰਹੋਂ ਹਾਸਾ ਡੁੱਲ੍ਹਦਾ
ਕਦੇ ਡੁੱਲ੍ਹਣ ਹੰਝੂ ਅੱਖੀਓ
ਕਦੇ ਲੱਗੇ ਚਿੰਤਾ ਨਾਲ ਲੱਦੀ
ਕਹੇ ਦੁੱਖੜੇ ਸੁਣ ਲਓ ਸਖੀਓ
ਕਦੇ ਮੁਰਝਾਏ ਫੁੱਲ ਪੱਤਿਆਂ ਵਾਂਗ
ਕਦੇ ਵਾਂਗ ਬਹਾਰਾਂ ਨੱਚਦੀ ਟੱਪਦੀ
“ਪ੍ਰੀਤ” ਇਹ ਤਾਂ ਕਿਸਮਤ ਆਪੋ ਆਪਣੀ
ਕੋਈ ਉੱਜੜ ਜਾਂਦੀ ਤੇ ਕੋਈ ਵੱਸਦੀ
ਅਰਸ਼ਪ੍ਰੀਤ ਕੌਰ ਸਰੋਆ
99151 41645
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly