ਵਾਰ-ਵਾਰ ਫੋਨ ਲਗਾਏ ਤੇ ਨਹੀਂ ਚੁੱਕਿਆ ਬਿਜਲੀ ਵਿਭਾਗ ਦੇ ਐਸ ਡੀ ਓ ਤੇ ਐਕਸੀਐਨ ਨੇ ਕੋਈ ਫੋਨ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)-ਕਿਸਾਨਾਂ ਤੇ ਆਮ ਲੋਕਾਂ ਵੱਲੋਂ ਅੱਜ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਬਿਜਲੀ ਘਰ ਦੇ ਬਾਹਰ ਉਸ ਵੇਲੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਦੋਂ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨਾਂ ਨੇ ਤਲਵੰਡੀ ਚੌਧਰੀਆਂ ਸੁਲਤਾਨਪੁਰ ਲੋਧੀ ਦੀ ਰੋਡ ਨੂੰ ਇੱਕ ਤਰਫੋਂ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਉਹ ਬਿਜਲੀ ਵਿਭਾਗ ਅਜਿਹੇ ਅੜੀਅਲ ਤੇ ਰੁੱਖੇ ਰਵਈਏ ਤੋਂ ਬੇਹਦ ਹੀ ਪਰੇਸ਼ਾਨ ਹਨ , ਕਿਉੰਕਿ ਬਿਜਲੀ ਵਿਭਾਗ ਦੇ ਵੱਲੋਂ ਨਾ ਹੀ ਕਿਸਾਨਾਂ ਨੂੰ ਅਤੇ ਨਾ ਹੀ ਆਮ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਉੰਝ ਤਾਂ ਦੂਜੇ ਸੂਬਿਆਂ ਤੇ ਜਾ ਕੇ ਵੱਡੀਆਂ ਵੱਡੀਆਂ ਸਕੀਮਾਂ ਲਾਗੂ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲ ਤੌਰ ਤੇ ਪੰਜਾਬ ਦੇ ਵਿੱਚ ਤਾਂ ਆਮ ਲੋਕਾਂ ਦੀ ਉਹ ਸਾਰ ਹੀ ਨਹੀਂ ਲੈ ਪਾ ਰਹੇ ਜਿਸ ਕਾਰਨ ਸਰਕਾਰ ਹਰ ਪਾਸਿਓਂ ਫੇਲੂ ਨਜ਼ਰ ਆ ਰਹੀ ਹੈ। ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਐਸਡੀਓ ਅਤੇ ਐਕਸੀਅਨ ਨੂੰ ਕਈ ਵਾਰ ਫੋਨ ਲਗਾਏ ਗਏ ਅਤੇ ਮੌਕੇ ਤੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਹੀ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਦੇ ਵੱਲੋਂ ਫੋਨ ਚੱਕਿਆ ਜਾ ਰਿਹਾ ਅਤੇ ਨਾ ਹੀ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ। ਉਹਨਾਂ ਕਿਹਾ ਅਗਰ ਇਸੇ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦਾ ਰੱਵਈਆ ਆਮ ਲੋਕਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ ਤਾਂ ਉਹ ਜਲਦ ਹੀ ਵੱਡੇ ਸੰਘਰਸ਼ ਨੂੰ ਅੰਜਾਮ ਦੇਣਗੇ। ਜਿਸ ਦੀ ਜਿੰਮੇਵਾਰ ਸਿਰਫ ਸਰਕਾਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly