ਸੱਚੇ ਦੋਸਤ ਨਾਲ ਮਹਿਕ ਜਾਂਦਾ ਹੈ ਜ਼ਿੰਦਗੀ ਦਾ ਸਫ਼ਰ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)- ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਨ ।ਸਾਨੂੰ ਜ਼ਿੰਦਗੀ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਦੇ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਹੈ। ਕਿਉਂਕਿ ਸਾਨੂੰ ਹਰ ਰੋਜ਼ ਕਿਸੇ ਨਾ ਕਿਸੇ ਕੰਮ ਕਰਕੇ ਹਰ ਇੱਕ ਨਾਲ ਉੱਠਣਾ ਬੈਠਣਾ ਹੁੰਦਾ ਹੈ ।ਕਈ ਬੰਦੇ ਤਾਂ ਸਾਡੇ ਦਿਲ ਦੇ ਕਰੀਬੀ ਬਣ ਜਾਂਦੇ ਹਨ। ਕਿਉਂਕਿ ਉਹ ਅਜਿਹੀ ਛਾਪ ਛੱਡ ਜਾਂਦੇ ਹਨ ਸਾਡੇ ਪੱਕੇ ਜਿਗਰੀ ਦੋਸਤ ਬਣ ਜਾਂਦੇ ਹਨ।ਦੋਸਤ ਹਰ ਕੋਈ ਬਣ ਜਾਂਦਾ ਹੈ। ਸੱਚਾ ਦੋਸਤ ਹੋਈ ਹੁੰਦਾ ਹੈ ਜੋ ਸਮੇਂ ਸਮੇਂ ਤੇ ਦੁੱਖ ਵਿੱਚ ਸ਼ਰੀਕ ਹੋਏ। ਅੱਜ ਦੇ ਜ਼ਮਾਨੇ ਵਿੱਚ ਸੱਚੇ ਦੋਸਤ ਘੱਟ ਹੀ ਮਿਲਦੇ ਹਨ। ਕੁਝ ਲੋਕ ਤਾਂ ਪੈਸਾ ਦੇਖ ਕੇ ਦੋਸਤੀ ਕਰਦੇ ਹਨ। ਜੇ ਤੁਸੀਂ ਸਮੇਂ ਸਮੇਂ ਤੇ ਉਨ੍ਹਾਂ ਦੀ ਲੋੜਾਂ ਪੂਰੀ ਕਰਦੇ ਰਹੋਗੇ ਤਾਂ ਤੁਸੀਂ ਉਨ੍ਹਾਂ ਦੇ ਦੋਸਤ ਹੋ, ਨਹੀਂ! ਤਾਂ ਅੱਜ ਕਲ ਲੋਕ ਦੋਸਤ ਨਾਲੋਂ ਜ਼ਿਆਦਾ ਪੈਸੇ ਤਰਜੀਹ ਦਿੰਦੇ ਹਨ ।ਜੇ ਤੁਸੀਂ ਉਸ ਦੋਸਤ ਨੂੰ ਪੈਸੇ ਨਹੀਂ ਦਿੰਦੇ ਤਾਂ ਤੁਹਾਡੀ ਸਾਰੀ ਜਗ੍ਹਾ ਬਦਨਾਮੀ ਕਰਦੇ ਹਨ। ਅੱਜ ਦੇ ਸਮੇਂ ਵਿੱਚ ਮਤਲਬ ਦੀ ਦੋਸਤੀ ਰਹਿ ਗਈ ਹੈ ।

ਦੋਸਤੀ ਵਿਸ਼ਵਾਸ ਤੇ ਚੱਲਦੀ ਹੈ। ਸੱਚਾ ਦੋਸਤ ਹੀ ਹੁੰਦਾ ਹੈ ਜਿਸ ਨਾਲ ਅਸੀਂ ਦੁੱਖ ਸੁੱਖ ਸਾਂਝਾ ਕਰ ਸਕਦੇ ਹਨ ।ਜੇ ਅਸੀਂ ਕੋਈ ਮੁਸੀਬਤ ਵਿੱਚ ਹਨ ਤਾਂ ਸਾਨੂੰ ਕੋਈ ਰਾਹ ਵਿਖਾਵੇ। ਇਹ ਚੰਗੇ ਦੋਸਤ ਦੀ ਨਿਸ਼ਾਨੀਆਂ ਹੁੰਦੀਆਂ ਹਨ ।ਚੰਗਾ ਦੋਸਤ ਹਮੇਸ਼ਾ ਤੁਹਾਡੇ ਹਿੱਤਾਂ ਦੀਆਂ ਗੱਲਾਂ ਕਰਦਾ ਹੈ ।ਜੇ ਕਿਤੇ ਚਾਰ ਬੰਦਿਆਂ ਵਿੱਚ ਤੁਹਾਡੀ ਗੱਲ ਹੁੰਦੀ ਹੋਵੇ ,ਦੋਸਤ ਇਹ ਕਹਿ ਉਹ ਬੰਦਾ ਗਲਤ ਨਹੀਂ ਹੋ ਸਕਦਾ ,ਮੈਂ ਤੁਹਾਨੂੰ ਵਿਸ਼ਵਾਸ ਦੁਆਉਂਦਾ ਹਾਂ। ਦੋਸਤਾਂ ਨਾਲ ਸਾਨੂੰ ਅਜਿਹੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ,ਜੋ ਪਰਿਵਾਰ ਦੇ ਕਿਸੇ ਮੈਂਬਰ ਕੋਲ ਅਸੀਂ ਨਹੀਂ ਸਿੱਖ ਸਕਦੇ।

ਚੰਗੇ ਦੋਸਤਾਂ ਨਾਲ ਸਾਡਾ ਜ਼ਿੰਦਗੀ ਦਾ ਸਫ਼ਰ ਮਹਿਕ ਜਾਂਦਾ ਹੈ ।ਵੈਸੇ ਕਿਸੇ ਕੋਲ ਸਮਾਂ ਹੀ ਨਹੀਂ ਹੈ, ਰਹਿੰਦੀ ਕਸਰ ਮੋਬਾਈਲਾਂ ਨੇ ਪੂਰੀ ਕਰ ਦਿੱਤੀ ਹੈ ।ਅੱਜ ਕੱਲ੍ਹ ਤਾਂ ਮੋਬਾਈਲ ਤੇ ਹੀ ਦੋਸਤਾਂ ਦਾ ਹਾਲ ਚਾਲ ਪੁੱਛ ਲੈਂਦੇ ਹਾਂ। ਜਿਹੜਾ ਚੰਗਾ ਦੋਸਤ ਹੁੰਦਾ ਉਸ ਨੂੰ ਕਦੇ ਵੀ ਝੂਠ ਨਾ ਬੋਲੋ। ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ।ਚੰਗਾ ਦੋਸਤ ਜ਼ਖਮ ਤੇ ਦਵਾਈ ਦਾ ਕੰਮ ਕਰਦਾ ਹੈ ।ਜ਼ਿੰਦਗੀ ਵਿੱਚ ਕਦੇ ਵੀ ਘਮੰਡ ਨਾ ਕਰੋ ।ਰਿਸ਼ਤੇਦਾਰਾਂ ਦੋਸਤਾਂ ਜੋ ਕਰੀਬੀ ਹੋਣ ਉਨ੍ਹਾਂ ਵਿੱਚ ਪਿਆਰ ਦੀਆਂ ਸਾਂਝਾਂ ਪਾਓ। ਜਿੰਨੀ ਉੱਚੀ ਸੋਚ ਵਾਲੇ ਦੋਸਤ ਤੁਹਾਡੇ ਕਰੀਬੀ ਹੋਣਗੇ, ਤੁਹਾਨੂੰ ਬਹੁਤ ਘੱਟ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਤੁਹਾਡੇ ਅੰਦਰ ਵਧੀਆ ਵਿਚਾਰ ਆਉਣਗੇ ।ਸੱਚਾ ਦੋਸਤ ਉਹ ਹੁੰਦਾ ਹੈ ਜੋ ਮੰਜ਼ਿਲ ਸਰ ਕਰਨ ਵਿੱਚ ਤੁਹਾਡੇ ਹੌਂਸਲਿਆਂ ਨੂੰ ਬੁਲੰਦ ਕਰਦਾ ਹੈ ।ਜ਼ਿੰਦਗੀ ਵਿੱਚ ਕਈ ਵਾਰ ਬਹੁਤ ਵੱਡਾ ਟੀਚਾ ਹੁੰਦਾ ਹੈ ।ਮਿਹਨਤ ਕਰਨ ਤੇ ਵੀ ਇੱਕ ਵਾਰ ਵਿੱਚ ਉਹ ਟੀਚਾ ਪ੍ਰਾਪਤ ਨਹੀਂ ਹੁੰਦਾ। ਸੱਚਾ ਦੋਸਤ ਸਾਨੂੰ ਉਸ ਟੀਚੇ ਤੇ ਸਰ ਕਰਨ ਲਈ ਸਾਡੇ ਅੰਦਰ ਇੱਕ ਤਰ੍ਹਾਂ ਨਾਲ ਜੋਸ਼ ਭਰਦਾ ਹੈ ਕਿ ਤੂੰ ਇਸ ਅਸਫਲਤਾ ਨੂੰ ਸਫਲਤਾ ਵਿੱਚ ਬਦਲਣਾ ਹੈ ।ਦੋਸਤ ਭਾਵੇਂ ਇੱਕ ਹੀ ਹੋਵੇ, ਪਰ ਹੋਵੇ ਬਹੁਤ ਜ਼ਿਆਦਾ ਤੁਹਾਡੇ ਕਰੀਬੀ । ਜ਼ਿੰਦਗੀ ਵੀ ਫਿਰ ਵਧੀਆ ਦੋਸਤਾਂ ਵਾਂਗੂੰ ਮਹਿਕੇਗੀ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਰਚਨਾ
Next articleਜੰਡਿਆਲਾ ਮੰਜਕੀ ਕਬੱਡੀ ਮਹਾਂਕੁੰਭ 23 ਫਰਵਰੀ ਨੂੰ