(ਸਮਾਜਵੀਕਲੀ)
ਹੋ ਗਿਐ ਵਜ਼ੂ ਹੁਣ ਹੰਝੂਆਂ ਦੇ ਪਾਣੀ ਨਾਲ
ਸੁਖਦੀਪ ਲੱਗਦਾ ਸ਼ੁਰੂ ਹੋ ਗਿਆ ਤਵਾਫ਼ ਜ਼ਿੰਦਗੀ ਦੀ ਕਹਾਣੀ ਨਾਲ ।
ਆ ਮੇਰੇ ਵਿਹੜੇ ਤੈਨੂੰ ਕਾਫਰ ਬਣਨਾ ਸਿਖਾ ਦਿਆਂ
ਤੋੜ ਜਾਤ ਪਾਤ ਦੇ ਬੰਧਨਾਂ ਨੂੰ ਵਾਂਗ ਬੁੱਲੇ ਨੱਚਣਾ ਸਿਖਾ ਦਿਆਂ ।
ਆ ਮੇਰੇ ਵਿਹੜੇ ਤੈਨੂੰ ਇਸ਼ਕ ਕਰਨਾ ਸਿਖਾ ਦਿਆ ਆ ।
ਆ ਤੈਨੂੰ ਸਜਦਾ ਕਰਨਾ ਸਿਖਾ ਦਿਆਂ
ਤੈਨੂੰ ਕਰਬਲਾ ਤੇ ਸਰਹਿੰਦ ਦੇ ਸਾਕੇ ਯਾਦ ਕਰਾ ਦਿਆਂ ।
ਮੌਤ ਤੋਂ ਪਹਿਲਾਂ ਤੈਨੂੰ ਮਰਨਾ ਸਿਖਾ ਦਿਆ
ਆ ਤੈਨੂੰ ਹਾਰ ਕੇ ਮੈ ਜਿੱਤਣਾ ਸਿਖਾ ਦਿਆਂ ।
ਆ ਤੈਨੂੰ ਵਿਖਾਵਾਂ ਜਲਵਾ ਦੌਲਤ ਵਾਲਾ ਸਿਵੇ ਦੀਆਂ ਬਲਦੀਆਂ ਲਾਟਾਂ ਚੋਂ ।
ਮਾਣ ਤੇ ਸ਼ੋਹਰਤਾਂ ਵਾਲਾ ਧੂੰਆਂ ਕਬਰਾਂ ਦੀ ਮਿੱਟੀ ਵਿੱਚ ਦੱਬ ਦਾ ਦਿਖਾ ਦਿਆਂ ।
ਮਨ ਦਾ ਤੰਦੂਰ ਮਘਦਾ ਨਹੀਂ ਯਾਦਾਂ ਦੇ ਬਾਲਣ ਤੋਂ ਬਗੈਰ
ਆ ਤੇਰੇ ਮਨ ਵਿਚ ਮੌਲਾ ਦਾ ਨਾਮ ਵਸਾ ਦਿਆਂ ।
ਹੋ ਗਿਐ ਵਜ਼ੂ ਹੁਣ ਹੰਝੂਆਂ ਦੇ ਪਾਣੀ ਨਾਲ
ਸੁਖਦੀਪ ਲੱਗਦਾ ਸ਼ੁਰੂ ਹੋ ਗਿਆ ਤਵਾਫ਼ ਦੀ ਜ਼ਿੰਦਗੀ ਕਹਾਣੀ ਨਾਲ ।
ਸੁਖਦੀਪ ਕੌਰ ਮਾਂਗਟ
sukhdipmangat08@gmail .com
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly