(ਸਮਾਜ ਵੀਕਲੀ)
ਸਿਦਕ ਭਰੋਸਾ ਫੱਟੜ ਹੋਇਆ
ਝੂਠ ਨੇ ਪੈਰ ਪਸਾਰੇ ਨੇ,
ਕੀਹਦੇ ਤੇ ਇਤਬਾਰ ਕਰੇ ਕੋਈ
ਵੇਖੋ ਵਿਗੜੇ ਸਾਰੇ ਨੇ,
ਆਪਣੀਆਂ ਸ਼ਰਤਾਂ ਤੇ ਨੇ ਰਹਿੰਦੇ
ਰਿਸ਼ਤੇ ਸਭ ਦੁਰਕਾਰੇ ਨੇ,
ਸੁੰਗੜਨ ਲੱਗਿਆ ਤਾਣਾ ਪੇਟਾ
ਬੱਚਿਆਂ ਨ ਬੋਲ ਸਹਾਰੇ ਨੇ,
ਅੰਦਰੋ ਅੰਦਰੀ ਜ਼ਬਤ ਕਰ ਲਏ
ਦੁਖ ਤਨ ਮਨ ਦੇ ਭਾਰੇ ਨੇ,
ਸਾਊ ਬੋਲਣ ਲੱਗਿਆ ਡਰਦੈ
ਚੰਟ ਕਹੇ ਮੈਥੋਂ ਹਾਰੇ ਨੇ,
ਧਨ ਹੀ ਬਸ ਪ੍ਰਮੁੱਖ ਹੋ ਗਿਐ
ਫ਼ਰਜ਼ ਨ ਕਿਸੇ ਵਿਚਾਰੇ ਨੇ,
ਬੁੜ੍ਹਿਆਂ ਦੇ ਬੁੱਲ੍ਹਾਂ ਨੂੰ ਜਿੰਦਰੇ
ਇਹ ਤਕਦੀਰ ਦੇ ਮਾਰੇ ਨੇ ।
ਦਰਸ਼ਨ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly