ਘਰਾਂ ਦੀ ਜਾਨ

ਮੂਲ਼ ਚੰਦ ਸ਼ਰਮਾਂ
 (ਸਮਾਜ ਵੀਕਲੀ) 
ਮਮਤਾ ਮਰ ਜਾਂਦੀ ਹੈ ਜਦੋਂ ,
ਕੋਈ ਵੀ ਮਾਂ ਮਰ ਜਾਂਦੀ ਹੈ ।
ਭੈਣ  ਮਰਨ  ਨਾਲ਼  ਰੱਖੜੀ ,
ਭਰਾ ਨਾਲ਼ ਬਾਂਹ ਮਰ ਜਾਂਦੀ ਹੈ।
ਜਦੋਂ  ਵੀ  ਪਿਓ  ਮਰਦੈ  ਤਾਂ ,
ਬੇਫ਼ਿਕਰੀ ਦਾ ਆਲਮ ਮਰ ਜਾਂਦੈ ;
ਧੀਆਂ ਪੁੱਤਰਾਂ ਦੇ ਮਰਿਆਂ ਤੋਂ ,
ਘਰ  ਦੀ  ਜਾਂ  ਮਰ  ਜਾਂਦੀ  ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਮੈਂ ਭੂਆ ਬੋਲਦੀ ਹਾਂ.।
Next articleਨਸ਼ਿਆਂ ਦਾ ਕੋਹੜ