ਜਿੰਦਗੀ ਵਿੱਚ ਸੁਕੂਨ ਭਰਦੀ ਹੈ ਸਾਦਗੀ

ਅਮਨਦੀਪ ਕੌਰ
ਅਮਨਦੀਪ ਕੌਰ
(ਸਮਾਜ ਵੀਕਲੀ)  ਵੈਸੇ ਤਾਂ ਹਰ ਬੰਦਾ ਹੀ ਕਿਸੇ ਨਾ ਕਿਸੇ ਗੱਲੋਂ ਪ੍ਰੇਸ਼ਾਨ ਰਹਿੰਦਾ ਹੈ ਜਾਂ ਇਹ ਕਹੋ ਕਿ ਹਰ ਵਿਅਕਤੀ  ਜਿੰਦਗੀ ਵਿੱਚ ਇੱਕ ਸੰਘਰਸ਼ ਨਾਲ ਜੂਝ ਰਿਹਾ ਹੈ ਕਿਉਂਕਿ ਜਿੰਦਗੀ ਦਾ ਦੂਜਾ ਨਾਂ ਹੀ ਸੰਘਰਸ਼ ਹੈ ਬਿਨਾਂ ਕਿਸੇ ਜਦੋਂ ਜਹਿਦ ਦੇ ਜੀਵਨ ਨੂੰ ਸਿਰਫ ਬਿਤਾਉਣਾ ਵੀ ਬੇ ਰਸ ਜਿਹਾ ਜਾਪਦਾ ਹੈ ਪਰ ਕੁਝ ਲੋਕ ਇਸਨੂੰ ਬਹੁਤਾ ਹੀ ਗੰਭੀਰ ਲੈਂਦੇ ਹਨ ਅਤੇ ਬੇ ਲੋੜੀਂਦੀਆਂ ਪ੍ਰੇਸ਼ਾਨੀਆਂ ਸਹੇੜਦੇ ਹਨ ਉਸਦਾ ਇੱਕ ਖਾਸ ਕਾਰਨ ਦਿਖਾਵਾ ਵੀ ਹੈ ਲੋਕ ਲੋਕਾਂ ਸਾਹਵੇਂ ਆਪਣੀ ਟੌਹਰ ਨੂੰ ਕਾਇਮ ਰੱਖਣ ਲਈ ਹਰ ਹੀਲਾ ਵਸੀਲਾ ਵਰਤਦੇ ਹਨ ਜੋ ਕਿ ਸਾਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ
ਜੇਕਰ ਤੁਸੀਂ ਸਾਦਗੀ ਵੱਲ ਪਰਤ ਆਓ ਤਾਂ ਬਹੁਤ ਸਾਰੀਆਂ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਜੇ ਹੀ ਅਲਵਿਦਾ ਆਖਿਆ ਜਾ ਸਕਦਾ ਹੈ
ਬੇ ਵਜਹ ਦਿਖਾਵੇ ਲਈ ਚੀਜਾਂ ਖਰੀਦਣਾ: ਕਈ ਲੋਕ ਆਪਣੇ ਆਸੇ ਪਾਸੇ ਆਪਣੀ ਫੋਕੀ ਟੌਹਰ ਜਾਂ ਦਿਖਾਵੇ ਲਈ ਕਿੰਨਾ ਕੁਝ ਅਜਿਹਾ ਖਰੀਦ ਲਿਆਉਂਦੇ ਹਨ ਜਿਸਦੀ ਓਹਨਾਂ ਨੂੰ ਲੋੜ੍ਹ ਨਹੀਂ ਹੁੰਦੀ ਇਸ ਨਾਲ਼ ਪੈਸੇ ਦੀ ਬਰਬਾਦੀ ਅਤੇ ਬੇਵਜਹ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਹਨ ਅਤੇ ਇਹ ਦਿਖਾਵੇ ਦੀ ਦੌੜ ਕਦੇ ਨਹੀਂ ਮੁੱਕਦੀ ਕਿਉਂਕਿ ਸਾਡੇ ਤੋਂ ਅੱਗੇ ਬਹੁਤ ਲੋਕ ਹਨ ਅਸੀਂ ਹਰ ਕਿਸੇ ਨੂੰ ਪਿੱਛੇ ਨਹੀਂ ਛੱਡ ਸਕਦੇ ਕਈ ਵਾਰ ਪਿੰਡਾਂ ਵਿਚ ਆਮ ਹੀ ਵੇਖਦੇ ਹਾਂ ਕਿ ਜਿਸ ਕੋਲ਼ ਦੱਸ ਕਿੱਲੇ ਜ਼ਮੀਨ ਹੈ ਅਤੇ ਉਸਨੂੰ ਟਰੈਕਟਰ ਆਦਿ ਦੀ ਲੋੜ੍ਹ ਲਾਜ਼ਮੀ ਹੁੰਦੀ ਹੈ ਪਰ ਓਥੇ ਹੀ ਜਿਸ ਕੋਲ਼ ਅੱਧਾ ਕਿੱਲਾ ਜ਼ਮੀਨ ਹੈ ਓਹ ਵੀ ਰੀਸੋ ਰੀਸ ਕਰਜਾ ਚੁੱਕ ਟੌਹਰ ਖਾਤਿਰ ਟਰੈਕਟਰ ਖਰੀਦਦਾ ਹੈ।
ਘਰ ਦੇ ਜਰੂਰੀ ਸਮਾਨ: ਘਰਾਂ ਵਿਚ ਵਰਤਣ ਯੋਗ ਚੀਜਾਂ ਦੀ ਲੋੜ ਹੁੰਦੀ ਹੈ ਅਤੇ ਲੋੜ੍ਹ ਅਨੁਸਾਰ ਸਮਾਨ ਲਿਆਉਣਾ ਗਲਤ ਨਹੀਂ ਪਰ ਅਸੀਂ ਦਿਖਾਵੇ ਕਾਰਨ ਗੁਆਂਢੀ ਨਾਲੋਂ ਵੱਧ ਮਹਿੰਗਾ ਅਤੇ ਬੇ ਲੋੜ੍ਹਾ ਸਮਾਨ ਖਰੀਦ ਕਰਦੇ ਹਾਂ ਤਾਂ ਜੋ ਅਸੀਂ ਕਿਸੇ ਗੱਲੋਂ ਘੱਟ ਨਾ ਰਹੀਏ ਸਾਡੀ ਸੋਚ ਅੱਜ ਇੰਨੀ ਨੀਵੇਂ ਪੱਧਰ ਦੀ ਹੋ ਗਈ ਹੈ ਕਿ ਅਸੀਂ ਹਰ ਵੇਲੇ ਦੁੱਜਿਆਂ ਨੂੰ ਨੀਵਾਂ ਦਿਖਾਉਣ ਲਈ ਹੀ ਕਾਰਜ ਕਰਦੇ ਹਾਂ
ਮਹਿੰਗੇ ਕੱਪੜੇ: ਪਿਛਲੇ ਕੁਝ ਸਾਲਾਂ ਤੋਂ ਕੱਪੜਿਆਂ ਪ੍ਰਤੀ ਲੋਕੀਂ ਬਹੁਤਾ ਧਿਆਨ ਦੇਣ ਲੱਗੇ ਹਨ ਭਾਵੇਂ ਉਹ ਕੱਪੜੇ ਦੀ ਗੁਣਵਤਾ ਆਦਿ ਵੱਲ ਧਿਆਨ ਨਾ ਦੇਣ ਪਰ ਫੈਸ਼ਨ ਵੱਲ ਪੂਰਾ ਧਿਆਨ ਦਿੰਦੇ ਹਨ ਮਹਿੰਗੇ ਮਹਿੰਗੇ ਬ੍ਰਾਂਡ ਇਸਦਾ ਹੀ ਉਦਾਹਰਨ ਹਨ ਹੁਣ ਲੋਕ ਦਿਖਾਵੇ ਕਾਰਨ ਮਹਿੰਗੇ ਬ੍ਰਾਂਡੇਡ ਕੱਪੜੇ ਖਰੀਦਦੇ ਹਨ ਜਦਕਿ ਇਹ ਸਾਡੇ ਆਰਥਿਕ ਹਾਲਾਤਾਂ ਨੂੰ ਪ੍ਰਭਾਵਿਤ ਕਰਦੇ ਹਨ।
ਪਰ ਇਸਦੇ ਉਲਟ ਜੇਕਰ ਅਸੀਂ ਜਿੰਦਗੀ ਵਿੱਚ ਥੋੜੀ ਸਾਦਗੀ ਲਿਆਈਏ ਤਾਂ ਅਸੀਂ ਇੱਕ ਰਾਹਤ ਮਹਿਸੂਸ ਕਰਦੇ ਹਾਂ ਸਾਨੂੰ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਘੱਟ ਹੋ ਜਾਂਦੀ ਹੈ ਅਤੇ ਅਸੀਂ ਇਸ ਗੱਲੋਂ ਮੁਕਤ ਹੋ ਜਾਂਦੇ ਹਾਂ ਕਿ ਕੋਈ ਭਾਵੇਂ ਲੱਖਾਂ ਦੇ ਕੱਪੜਿਆਂ ਨਾਲ ਤਨ ਢਕੇ ਜਾਂ ਹਜਾਰਾਂ ਦੇ ਸਾਦੇ ਅਤੇ ਸਹਿਜ ਕੱਪੜਿਆਂ ਨਾਲ਼ ਵੀ ਤਨ ਨੂੰ ਢਕਿਆ ਜਾ ਸਕਦਾ ਹੈ ਅਤੇ ਮਹਿੰਗੇ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ ਜਿੰਦਗੀ ਵਿਚ ਅੱਧੇ ਖਰਚੇ ਤਾਂ ਅਸੀਂ ਆਪਣਾ ਨੱਕ ਆਂਡ ਗੁਆਂਢ ਵਿੱਚ ਉੱਚਾ ਰੱਖਣ ਲਈ ਵੀ ਆਮ ਹੀ ਕਰਦੇ ਹਾਂ ਜੋ ਕਿ ਗਲਤ ਧਾਰਣਾ ਹੈ ਇੱਕ ਚੰਗੀ ਸਖਸ਼ੀਅਤ ਸਿਰਜਣ ਲਈ ਮਹਿੰਗੇ ਉੱਚੇ ਬ੍ਰਾਂਡਾਂ ਦੀ ਨਹੀਂ ਬਲਕਿ ਉੱਚੇ ਸੁੱਚੇ ਵਿਚਾਰਾਂ ਦੀ ਲੋੜ੍ਹ ਹੁੰਦੀ ਹੈ ਅਤੇ ਇਹ ਵਿਚਾਰ ਵੀ ਉਦੋਂ ਹੀ ਸੋਭਦੇ ਹਨ ਜਦੋਂ ਅਸੀਂ ਆਪ ਸਾਦਗੀ ਨੂੰ ਅਪਣਾਉਂਦੇ ਹਾਂ ਅਤੇ ਬੇ ਲੋੜੀਂਦੀਆਂ ਵਸਤਾਂ ਤੋਂ ਪਾਸਾ ਵੱਟਦੇ ਹਾਂ ਇਸ ਨਾਲ਼ ਸਾਡੀ ਰੂਹ ਨੂੰ ਵੱਖਰਾ ਹੀ ਸੁਕੂਨ ਮਿਲਦਾ ਹੈ ਅਸੀਂ ਆਪਣੇ ਕਿਰਦਾਰ ਨੂੰ ਬਿਨਾਂ ਚਮਕ ਧਮਕ ਦੀਆਂ ਚੀਜਾਂ ਤੋਂ ਹੀ ਚਮਕਾ ਸਕਦੇ ਹਾਂ ਜਿਸ ਮਨੁੱਖ ਦੇ ਅੰਦਰ ਕਿਸੇ ਨੂੰ ਐਵੇਂ ਫੋਕੀ ਹਿੰਡ ਕਾਰਨ ਹਰਾਉਣ ਦੀ ਪਿੱਛੇ ਛੱਡਣ ਦੀ ਆਦਤ ਨਾ ਹੋਵੇ ਓਹ ਸੱਚਮੁੱਚ ਹੀ ਸਭਤੋਂ ਮੋਹਰੀ ਮਹਿਸੂਸ ਕਰਦਾ ਹੈ ਲੋੜ੍ਹ ਹੈ ਚੰਗੀ ਅਤੇ ਨਿਰਮਲ ਸੋਚ ਦੀ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ 
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨਪੜਾਅ : ਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨਪੜਾਅ : ਟਿੱਪਣੀ -2(ਮਿੱਤਰ ਸੈਨ ਮੀਤ)
Next articleਜੋੜੀ