(ਸਮਾਜ ਵੀਕਲੀ)
1. ਅਸੀਂ ਹੱਸ – ਹੱਸ ਕੇ
ਸਾਰੇ ਫਰਜ ਨਿਭਾਉਂਦੇ ਰਹੇ
ਉਹ ਮਿਹਣੇ ਮਾਰ – ਮਾਰ ਕੇ
ਸਾਨੂੰ ਸਤਾਉਂਦੇ ਰਹੇ…
2. ਤੈਨੂੰ ਮਿਹਣਾ ਕਦੇ ਮਾਰਿਆ ਨਾ
ਫਿਰ ਵੀ ਤੁਸੀਂ ਸਾਨੂੰ ਤਾਰਿਆ ਨਾ
3. ਜਿਸ ਦਾ ਕੀਤਾ
ਜੀਅ – ਜਾਨ ਨਾਲ਼ ਕੀਤਾ
ਖੁਦ ਲਈ ਘੁੱਟ
ਜ਼ਹਿਰ ਦਾ ਪੀਤਾ…
4. ਸਾਰੀ ਦੁਨੀਆ ਦੇਖੀ
ਦੁਨੀਆ ਇਹ ਮਤਲਬ ਦੀ
ਕੋਈ ਕਿਸੇ ਦਾ ਨਹੀਂ
ਦੁਨੀਆ ਇਹ ਮਤਲਬ ਦੀ
ਦੁਨੀਆ ਇਹ ਮਤਲਬ ਦੀ…
5. ਕੌਣ ਕੀ ਕਰਦਾ
ਕਈ ਇਸੇ ਖਿਆਲ ਵਿੱਚ ਹੀ ਰਹਿੰਦੇ
ਆਪਣੀ ਜ਼ਿੰਦਗੀ ਬਾਰੇ
ਬਾਅਦ ਵਿੱਚ ਸਿਰ ਫੜ ਕੇ ਬਹਿੰਦੇ…
6. ਆਪਣੇ ਲਈ ਤਾਂ ਸਾਰੇ ਰੋ ਲੈਂਦੇ ਨੇ
ਆਪਣਾ ਗਮ ਤਾਂ ਸਾਰੇ ਧੋ ਲੈਂਦੇ ਨੇ
ਦੂਜਿਆਂ ਲਈ ਕੁਝ ਕਰਦਾ ਜੋ
ਫਰਿਸ਼ਤੇ ਵੀ ਉਸਦੀ ਛੋਹ ਲੈਂਦੇ ਨੇ
ਫਰਿਸ਼ਤੇ ਵੀ ਉਸਦੀ ਛੋਹ ਲੈਂਦੇ ਨੇ…
7. ਬੰਦੇ ਅਸੀਂ ਸਿੱਧੇ – ਸਾਦੇ
ਪਿੱਠ ਪਿੱਛੇ ਨਾ ਕਹਿ ਕੇ
ਗੱਲ ਮੂੰਹ ‘ਤੇ ਕਹਿੰਦੇ ਆਂ ,
ਲਿਖਣ ਤੋਂ ਜੇ ਵਿਹਲ ਮਿਲੇ
ਤਾਂ ਓਸ ਦੀ ਕਿਰਪਾ ਨਾਲ਼
ਸਫਰ ਵਿੱਚ ਰਹਿੰਦੇ ਆਂ…
8. ਜ਼ਿੰਦਗੀ ਚਲਦੀ ਰਹੀ
ਤੇ ਅਸੀਂ ਵੀ ਚਲਦੇ ਰਹੇ ,
ਨਵੀਆਂ ਰਾਹਾਂ ‘ਤੇ
ਨਵੇਂ ਇਨਸਾਨਾਂ ਨੂੰ ਮਿਲ਼ਦੇ ਰਹੇ…
9. ਭਾਵੇਂ ਹੋਵੇ ਜੇਠ ਤੇ ਭਾਵੇਂ ਹੋਵੇ ਹਾੜ੍ਹ
ਜ਼ਿੰਦਗੀ ‘ਚ ਚਲਦੇ ਰਹੋਗੇ
ਤਾਂ ਇੱਕ ਦਿਨ ਪਾਰ ਹੋ ਜਾਣਾ ਆਰਾਰਾਤ ਪਹਾੜ…
10. ਸਭ ਨੂੰ ਗਲ਼ੇ ਲਗਾਓ
ਕਰੋ ਨਾ ਕਿਸੇ ਦਾ ਤ੍ਰਿਸਕਾਰ
ਕਿਸੇ ਦਾ ਕਦੇ ਨੁਕਸਾਨ ਨਾ ਕਰੋ
ਰੱਬ ਕਰਦਾ ਭਗਤਾਂ ਦੇ ਬੇੜੇ ਪਾਰ…
11. ਸਾਡੇ ਕੋਲੋਂ ਨਜ਼ਰਾਂ ਚੁਰਾਉਂਦੇ ਸੀ ਜੋ
ਅੱਜਕਲ੍ਹ ਨਜ਼ਰਾਂ ਮਿਲਾਉਣ ਨੂੰ ਫਿਰਦੇ ਨੇ
ਦੂਰ – ਦੂਰ ਜੋ ਕਦੇ ਰਹਿੰਦੇ ਸੀ
ਅੱਜਕਲ੍ਹ ਕੋਲ਼ ਖੜ੍ਹ ਕੇ ਮਿਲ਼ਦੇ ਨੇ…
12.ਸੰਘਰਸ਼ਾਂ ਤੋਂ ਜੋ ਘਬਰਾਉਂਦੇ ਨੇ
ਸਫ਼ਲਤਾ ਕਦੇ ਨਹੀਂ ਉਹ ਪਾਉਂਦੇ ਨੇ
ਜ਼ਿੰਦਗੀ ਨਹੀਂ ਫਿਰ ਮਿਲ਼ਦੀ ਦੁਬਾਰਾ
ਜ਼ਿੰਦਗੀ ਭਰ ਫਿਰ ਉਹ ਪਛਤਾਉਂਦੇ ਨੇ…
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )ਪੰਜਾਬ
( ਸਾਹਿਤ ਵਿੱਚ ਕੀਤੇ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ) ਵਿੱਚ ਦਰਜ ਹੈ। 9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly