8 ਸਾਲ ਤੋਂ ਕੋਮਾ ਵਿੱਚ ਰਹੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ

ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ

8 ਸਾਲ ਤੋਂ ਕੋਮਾ ਵਿੱਚ ਰਹੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ

(ਸਮਾਜ ਵੀਕਲੀ)

ਜਲੰਧਰ,25 ਦਸੰਬਰ(ਰਮੇਸ਼ਵਰ ਸਿੰਘ) :- 8 ਸਾਲ ਕੋਮਾ ਵਿੱਚ ਰਹਿਣ ਮਗਰੋਂ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ਵਿਚ ਆਖਰੀ ਸਾਹ ਲੈਣ ਵਾਲ਼ੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਟ ਦੀ ਆਕਾਲ ਚਲਾਣੇ ਤੇ ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੁੱਖ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਸਕੱਤਰ ਜਗਦੀਸ਼ ਰਾਣਾ,ਸਵਿੰਦਰ ਸੰਧੂ, ਡਾ.ਕੰਵਲ ਭੱਲਾ, ਪ੍ਰੋ.ਅਕਵੀਰ ਕੌਰ, ਗੁਰਦੀਪ ਸੈਣੀ, ਜਸਵਿੰਦਰ ਸਿੰਘ ਜੱਸੀ ਆਦਿ ਲੇਖਕਾਂ ਨੇ ਕਰਨਲ ਕਰਨਬੀਰ ਸਿੰਘ ਨੱਟ ਦੀ ਯਾਦ ਵਿੱਚ ਸੋਗ ਸਭਾ ਕਰਦਿਆਂ ਕਿਹਾ ਕੇ ਦੇਸ਼ ਲਈ ਜਾਨ ਵਾਰਨ ਵਾਲ਼ੇ ਫ਼ੌਜੀ ਜਵਾਨ ਮਰਦੇ ਨਹੀਂ ਸਗੋਂ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ। ਇਸ ਮੌਕੇ ਉੱਘੀ ਕਵਿੱਤਰੀ ਸਵਿੰਦਰ ਸੰਧੂ ਅਤੇ ਉਨ੍ਹਾਂ ਦੇ ਜੀਵਨ ਸਾਥੀ ਕਰਨਲ ਜਗਬੀਰ ਸਿੰਘ ਸੰਧੂ ਨੇ ਗੱਲ ਕਰਦਿਆਂ ਦੱਸਿਆ ਕਿ ਕਰਨਲ ਕਰਨਬੀਰ ਸਿੰਘ ਨੱਟ ਬੇਹੱਦ ਬਹਾਦੁਰ ਜਾਂਬਾਜ਼ ਸੀ ਅਤੇ ਉਸ ਦੀ ਬਹਾਦੁਰੀ ਦੀ ਕਹਾਣੀ ਹਮੇਸ਼ਾਂ ਅਮਰ ਰਹੇਗੀ। ਉਨ੍ਹਾਂ ਦੱਸਿਆ ਕੇ ਸਵਿੰਦਰ ਸੰਧੂ ਦੀ ਪੁਸਤਕ ਜਿਉਂਦੇ ਸ਼ਹੀਦ ਵਿੱਚ ਵੀ ਕਰਨਲ ਕਰਨਬੀਰ ਸਿੰਘ ਦੀ ਬਹਾਦੁਰੀ ਦਾ ਜ਼ਿਕਰ ਕੀਤਾ ਹੈ।
ਕਰਨਬੀਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੱਟ ਵੀ ਰਿਟਾਇਰਡ ਕਰਨਲ ਹਨ।

1998 ਵਿੱਚ ਬਤੌਰ ਅਫ਼ਸਰ ਭਾਰਤੀ ਫ਼ੌਜ ਵਿਚ ਭਰਤੀ ਹੋਏ ਕਰਨਬੀਰ ਸਿੰਘ ਦੀ ਜੰਮੂ ਕਸ਼ਮੀਰ ਵਿਖੇ ਡਿਊਟੀ ਦੌਰਾਨ ਅੱਤਵਾਦੀਆਂ ਨਾਲ਼ ਹੋਈ ਮੁਠਭੇੜ ਵਿਚ ਕਰਨਬੀਰ ਸਿੰਘ ਦੇ ਜਬਾੜੇ ਚੋਂ ਇੱਕ ਗੋਲ਼ੀ ਆਰ ਪਾਰ ਹੋ ਗਈ ਸੀ ਪਰ ਇਸ ਤੋਂ ਪਹਿਲਾਂ ਬਹਾਦੁਰ ਕਰਨਬੀਰ ਸਿੰਘ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਸੀ। ਇਸ ਬਹਾਦੁਰੀ ਲਈ ਕਰਨਬੀਰ ਸਿੰਘ ਨੂੰ ਸੈਨਾ ਮੈਡਲ ਨਾਲ਼ ਵੀ ਨਿਵਾਜਿਆ ਗਿਆ।ਕਰਨਬੀਰ ਨੂੰ ਪਹਿਲਾਂ ਊਧਮਪੁਰ ਦੇ ਮਿਲਟਰੀ ਹਸਪਤਾਲ ਤੇ ਫੇਰ ਦਿੱਲੀ ਦੇ ਹਸਪਤਾਲ ਵਿਚ ਰੱਖਿਆ ਗਿਆ। ਦਿੱਲੀ ਜਾਂਦੇ ਸਮੇਂ ਸਾਹ ਦੀ ਲੱਗੀ ਨਾਲੀ ਉਤਰਨ ਕਾਰਨ ਆਕਸੀਜਨ ਦੀ ਕਮੀ ਹੋਣ ਕਰਕੇ ਕਰਨਬੀਰ ਸਿੰਘ ਨੂੰ ਦੋ ਹਾਰਟ ਅਟੈਕ ਆਏ ਤਾਂ ਉਹ ਕੋਮਾ ਵਿੱਚ ਚਲੇ ਗਏ। ਫ਼ੌਜ ਵਲੋਂ ਦਿੱਲੀ ਕੈਂਟ ਵਿਚ ਸਰਕਾਰੀ ਘਰ ਮਿਲ਼ਿਆ,ਫੇਰ 2018 ਵਿੱਚ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਬਦਲੀ ਕਰ ਦਿੱਤਾ ਗਿਆ ਤਾਂ ਪਰਿਵਾਰ ਵੀ ਸਰਕਾਰੀ ਘਰ ਵਿਚ ਜਲੰਧਰ ਛਾਉਣੀ ਹੀ ਰਹਿਣ ਲੱਗਾ। ਲਗਾਤਾਰ 8 ਸਾਲ ਕੋਮਾ ਵਿੱਚ ਰਹਿਣ ਮਗਰੋਂ 24 ਦਸੰਬਰ ਦੀ ਰਾਤ ਕਰਨਲ ਕਰਨਬੀਰ ਸਿੰਘ ਨੱਟ ਨੇ ਆਖ਼ਰੀ ਸਾਹ ਲਏ। ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਕਰਨਲ ਜਗਤਾਰ ਸਿੰਘ ਨੱਟ ,ਮਾਤਾ ਸੁਰਜੀਤ ਕੌਰ, ਨਵਪ੍ਰੀਤ ਕੌਰ ਪਤਨੀ ਅਤੇ ਦੋ ਬੇਟੀਆਂ ਗੁਨੀਤ ਅਤੇ ਅਸ਼ਮੀਤ ਛੱਡ ਗਏ ਹਨ। ਵਕਾਲਤ ਦੀ ਪੜ੍ਹਾਈ ਵੀ ਕੀਤੀ ਸੀ ਕਰਨਬੀਰ ਨੇ ।

ਉਨ੍ਹਾਂ ਦਾ ਅੰਤਿਮ ਸਸਕਾਰ ਦਿਨ ਮੰਗਲਵਾਰ 26 ਦਸੰਬਰ ਨੂੰ ਦੀਪ ਨਗਰ ਜਲੰਧਰ ਛਾਉਣੀ ਦੇ ਕਬਰਸਤਾਨ ਰਾਮ ਬਾਗ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਹੋਰ ਕਵੀਆਂ ਮੱਖਣ ਲੁਹਾਰ, ਦਾਦਰ ਪੰਡੋਰਵੀ, ਇਕਵਿੰਦਰ ਸਿੰਘ ਢੱਟ, ਹਰਦਿਆਲ ਹੁਸ਼ਿਆਰਪੁਰੀ,
ਮਨੋਜ ਫ਼ਗਵਾੜਵੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਸੀਰਤ ਸਿਖਿਆਰਥੀ, ਮਨਜੀਤ ਕੌਰ ਮੀਸ਼ਾ, ਜਸਵੰਤ ਸਿੰਘ ਮਜਬੂਰ, ਸਤਪਾਲ ਸਾਹਲੋਂ, ਇੰਦਰਪਾਲ ਨਕੋਦਰ ਆਦਿ ਨੇ ਵੀ ਦੇਸ਼ ਦੇ ਇਸ ਸ਼ਹੀਦ ਨੂੰ ਵਿਨਮਰ ਸ਼ਰਧਾਂਜਲੀ ਭੇਟ ਕੀਤੀ।

Previous articleShaheed-e-Azam Udham Singh: A Glorious Page of Indian Revolutionary History – Revisited
Next articleSamaj Weekly 301 = 26/12/2023