ਮੁੰਬਈ (ਸਮਾਜ ਵੀਕਲੀ):ਐੱਲਆਈਸੀ (ਭਾਰਤੀ ਜੀਵਨ ਬੀਮਾ ਨਿਗਮ) ਦੇ ਚੇਅਰਮੈਨ ਐੱਮ. ਆਰ. ਕੁਮਾਰ ਨੇ ਅੱਜ ਕਿਹਾ ਹੈ ਕਿ ਨਿਗਮ ਦੇ ਅਧਿਕਾਰੀਆਂ ਵੱਲੋਂ ਅਡਾਨੀ ਗਰੁੱਪ ਦੀ ਮੈਨੇਜਮੈਂਟ ਨਾਲ ਛੇਤੀ ਹੀ ਮੁਲਾਕਾਤ ਕੀਤੀ ਜਾਵੇਗੀ ਅਤੇ ਹਿੰਡਨਬਰਗ ਰਿਸਰਚ ਦੀ ਰਿਪੋਰਟ ਮਗਰੋਂ ਗੁਰੱਪ ਵੱਲੋਂ ਸਾਹਮਣਾ ਕੀਤੇ ਜਾ ਰਹੇ ਮਾੜੇ ਹਾਲਾਤ ਬਾਰੇ ਸਪਸ਼ਟੀਕਰਨ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਐੱਲਆਈਸੀ ਵੱਲੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਕੀਤੇ ਨਿਵੇਸ਼ ਕਾਰਨ ਵਿਰੋਧੀ ਧਿਰਾਂ ਵੱਲੋਂ ਬੀਮਾ ਨਿਗਮ ਦੀ ਆਲੋਚਨਾ ਕੀਤੀ ਜਾ ਰਹੀ ਹੈ।