ਲਿਬਰੇਸ਼ਨ ਵਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ

ਸਮਾਜ ਵੀਕਲੀ  ਯੂ ਕੇ-

ਮਾਨਸਾ, 4 ਦਸੰਬਰ (ਜਸਵੰਤ ਗਿੱਲ ਸਮਾਲਸਰ)- ਸੀਪੀਆਈ ਐਮ ਐਲ ਲਿਬਰੇਸ਼ਨ ਨੇ ਦਰਬਾਰ ਸਾਹਿਬ ਦੀ ਡਿਉਢੀ ‘ਤੇ ਸੁਖਬੀਰ ਬਾਦਲ ਉਤੇ ਹੋਏ ਜਾਨਲੇਵਾ ਹਮਲਾ ਦੀ ਸਖ਼ਤ ਨਿੰਦਾ ਕੀਤੀ ਹੈ।

‌ਪਾਰਟੀ ਦਾ ਕਹਿਣਾ ਹੈ ਕਿ ਉਂਝ ਤਾਂ ਸਿਆਸੀ ਵਿਰੋਧਾਂ ਕਾਰਨ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਪ੍ਰਵਾਨ ਕਰਨ ਯੋਗ ਨਹੀਂ, ਪਰ ਸਿੱਖੀ ਦੇ ਸਭ ਤੋਂ ਵੱਡੇ ਅਧਿਆਤਮਕ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਪਣੀ ਧਾਰਮਿਕ ਸਜ਼ਾ ਭੁਗਤ ਰਹੇ ਪ੍ਰਮੁੱਖ ਅਕਾਲੀ ਆਗੂ ਉਤੇ ਹੋਇਆ ਇਹ ਜਾਨਲੇਵਾ ਹਮਲਾ ਕਿਸੇ ਵੱਡੀ ਸਾਜ਼ਿਸ਼ ਦਾ ਅੰਗ ਵੀ ਹੋ ਸਕਦਾ ਹੈ। ਕਦੇ ਇਸੇ ਜਗ੍ਹਾ ‘ਤੇ ਡੀਆਈਜੀ ਅਟਵਾਲ ਦਾ ਕਤਲ ਹੋਇਆ ਸੀ, ਜਿਸ ਦੇ ਸਿੱਖ ਪੰਥ ਨੂੰ ਬੜੇ ਘਾਤਕ ਨਤੀਜੇ ਭੁਗਤਣੇ ਪਏ ਸਨ। ਪੰਜਾਬ ਨੂੰ ਮੁੜ ਹਿੰਸਾ ਤੇ ਕਤਲੋਗਾਰਤ ਵੱਲ ਧੱਕਣ ਦੀ ਸਾਜਿਸ਼ਾਂ ਬਾਰੇ ਸਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।

Previous articleਸ਼ੀ੍ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਸਮਾਗਮ 6 ਨੂੰ
Next articleਨੀਤਾਂ ਨੂੰ ਮੁਰਾਦਾਂ