ਅੱਖਰ

(ਸਮਾਜ ਵੀਕਲੀ)

ਮੈਂ‌ ਕਵੀਤਾ ਲਿਖਣੀ ਸੀ ਪਰ ਅੱਖਰ ਮੁੱਕ ਗਏ ਨੇ,
ਜਿਗਰਾ ਦੇਖ ਕੇ ਤੇਰਾ ਜੀ ਪੱਥਰ ਵੀ ਲੁਕ ਗਏ ਨੇ।

ਕਿੰਨੇ ਕਹਿਰ ਤੂੰ ਦਿਲ ਉੱਤੇ ਹੰਢਾ ਵੀ ਚੁਕਿਆ ਐਂ,
ਬਹੁਤੇ ਲੋਕਾਂ ਦਾ ਦੁੱਖ ਆਪ ਵੰਡਾ ਵੀ ਚੁਕਿਆ ਐਂ,
ਤੇਰੀ ਖਾਮੋਸ਼ੀ ਦਾ ਫਾਇਦਾ ਆਪਣੇ ਗੈਰ ਚੁੱਕ ਗਏ ਨੇ,
ਮੈਂ ਕਵੀਤਾ ਲਿਖਣੀ ਸੀ..……..….!

ਜਦੋਂ ਪੌਣ ਪਾਣੀਆਂ ਨੇ ਰਲ਼ ਗੱਲ ਮੁਕਾਈ ਸੀ,
ਮਸਾਂ ਹੀ ਤੈਨੂੰ ਲਿਖਣ ਦੀ ਜਾਂਚ ਸਿਖਾਈ ਸੀ,
ਪਰ ਅੱਖਾਂ ਦੇ ਪਾਣੀ ਅੱਗੇ ਸਮੰਦਰ ਸੁੱਕ ਗਏ ਨੇ,
ਮੈਂ ਕਵੀਤਾ ਲਿਖਣੀ ਸੀ………….!

ਇਬਾਦਤ ਵੀ ਕੀਤੀ ਸੀ ਪਰ ਫ਼ਲ ਨਹੀਂ ਕੋਈ,
ਜਿਹੜੀ ਤੂੰ ਕਰਦਾ ਏਂ ਸੱਜਣਾਂ ਗੱਲ ਨਹੀਂ ਕੋਈ,
ਤੈਨੂੰ ਚਮਕਦਾ ਦੇਖਣ ਲਈ ਫ਼ਰਿਸ਼ਤੇ ਵੀ ਰੁਕ ਗਏ ਨੇ,
ਜਿਗਰਾ ਦੇਖ ਕੇ ਤੇਰਾ ਜੀ…………!

ਦੇਖੀਂ ਕਿਦਾਂ ਮੁਸੀਬਤਾਂ ਨੇ ਹੁਣ ਈਦ ਦਾ ਚੰਦ ਹੋਣਾ,
ਮਿਹਨਤ ਦੇਖ ਕੇ ਤੇਰੀ ਚਿੰਤਾਵਾਂ ਦਾ ਮੂੰਹ ਭੰਨ ਹੋਣਾ,
ਨੂਰਕਮਲ ਦਾ ਜੇਰੇ ਤਾਂ ਹੁਣ ਹੋਰ ਵੀ ਧੁਖ ਗਏ ਨੇ,
ਮੈਂ‌ ਕਵੀਤਾ ਲਿਖਣੀ ਸੀ……………!

ਮੈਂ‌ ਕਵੀਤਾ ਲਿਖਣੀ ਸੀ ਪਰ ਅੱਖਰ ਮੁੱਕ ਗਏ ਨੇ,
ਜਿਗਰਾ ਦੇਖ ਕੇ ਤੇਰਾ ਜੀ ਪੱਥਰ ਵੀ ਲੁਕ ਗਏ ਨੇ।

ਨੂਰਕਮਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਦ
Next articleਬੋਲੀ