(ਸਮਾਜ ਵੀਕਲੀ)
ਖੁਸ਼ੀਆਂ ਸਭ ਨਾਲ ਸਾਂਝੀਆਂ ਕਰਾਂਗੇ
ਇੱਕ ਦੂਜੇ ਦੇ ਸਦਾ ਨਾਲ ਖੜਾਂਗੇ
ਨਫ਼ਰਤ ਦੇ ਆਉਂਦੇ ਤੂਫ਼ਾਨਾਂ ਅੱਗੇ
ਕਦੇ ਵੀ ਨਾ ਡੋਲਾਂਗੇ
ਗੁਰਦੁਆਰੇ ਜਾਕੇ ਖੁਦਾ ਨੂੰ ਅਸੀਂ
ਈਦ ਮੁਬਾਰਕ ਬੋਲਾਂਗੇ
ਵਾਹਿਗੁਰੂ ਕਹਿਦੇ ਅੱਲਾ ਕਹਿਦੇ
ਰਾਮ ਬੋਲ ਨਾਲ ਬਿਸਮਿਲ੍ਹਾ ਕਹਿਦੇ
ਜੋ ਵੀ ਜਾਵੇ ਕਿਸੇ ਦੇ ਦਰ ਤੇ
ਸਤਿਕਾਰ ਨਾਲ ਬੂਹੇ ਖੋਲਾਂਗੇ
ਗੁਰਦੁਆਰੇ ਜਾਕੇ ਖੁਦਾ ਨੂੰ ਅਸੀਂ
ਈਦ ਮੁਬਾਰਕ ਬੋਲਾਂਗੇ
ਪਹਿਰਾਵੇ ਨਾਲ ਨਾ ਧਰਮ ਪਛਾਣੀਏ
ਗੁਰੂ ਗ੍ਰੰਥ, ਗੀਤਾ,ਕੁਰਾਨ ਨੂੰ ਜਾਣੀਏ
ਸ਼ਬਦਾਂ ਵਿੱਚੋਂ ਗਿਆਨ ਲੈ ‘ਸੋਹੀ’
ਮਨ ਆਪਣਾ ਫਰੋਲਾਂਗੇ
ਗੁਰਦੁਆਰੇ ਜਾਕੇ ਖੁਦਾ ਨੂੰ ਅਸੀਂ
ਈਦ ਮੁਬਾਰਕ ਬੋਲਾਂਗੇ
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ)
M-9217981404
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly