(ਸਮਾਜ ਵੀਕਲੀ)
ਅੱਖ ਤੋਂ ਓਜਲ ਹੋ ਜੀ ਨਾ ਨੀ ਜਿਊਣ ਜੋਗੀਏ।
ਦਿਲ ਦਾ ਬੂਹਾ ਢੋਹ ਜੀ ਨਾ ਨੀ ਜਿਊਣ ਜੋਗੀਏ।
ਹੰਝੂ ਹਾਰ ਪਰੋ ਜੀ ਨਾ ਨੀ ਜਿਊਣ ਜੋਗੀਏ,
ਸੀਨੇ ਤੀਰ ਚੁਭੋ ਜੀ ਨਾ ਨੀ ਜਿਊਣ ਜੋਗੀਏ।
ਡਰ ਲੱਗਦਾ ਹੈ ਵੇਖੀਂ ਕਿਧਰੇ ਸੁਪਨੇ ਵਿੱਚ ਵੀ ਤੂੰ,
ਗੈਰਾਂ ਦੇ ਮੋਹ, ਮੋਹ ਜੀ ਨਾ ਨੀ ਜਿਊਣ ਜੋਗੀਏ।
ਚਾਵਾਂ ਦੇ ਸੰਗ ਉੱਕਰੀ ਜਿਸ ‘ਤੇ ਪੈਂਤੀ ਪਿਆਰਾਂ ਦੀ,
ਇਸ਼ਕੀ ਫੱਟੀ ਧੋਹ ਜੀ ਨਾ ਨੀ ਜਿਊਣ ਜੋਗੀਏ।
ਆਜਾ ਨੀ ਆ ਰਲ ਕੇ ਲਾਈਏ ਪਾਣੀ ਵਸਲਾਂ ਦਾ,
ਟਾਹਣੀ ਨਰਮ ਮਚੋ ਜੀ ਨਾ ਨੀ ਜਿਊਣ ਜੋਗੀਏ।
ਤਾ ਉਮਰ ਲਈ ਰਿਸਦੇ ਸੁਣਿਆ ਜ਼ਖਮ ਮੁਹੱਬਤ ਦੇ ਜੋ,
ਖੰਜਰ ਹਿਜ਼ਰ ਖਬੋ ਜੀ ਨਾ ਨੀ ਜਿਊਣ ਜੋਗੀਏ।
‘ਬੋਪਾਰਾਏ’ ਮਰ ਜਾਵੇਗਾ ਵਿਛੜਨ ਤੋਂ ਪਹਿਲਾਂ,
ਝੂਠੋ ਝੂਠ ਭਲੋ ਜੀ ਨਾ ਨੀ ਜਿਊਣ ਜੋਗੀਏ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly