(ਸਮਾਜ ਵੀਕਲੀ)
ਆਓ ਅਵਨੀ ਆਓ ਰਾਘਵ,
ਜਲਦੀ ਆਓ ਸਕੂਲੇ।
ਸਭ ਤੋਂ ਪਹਿਲਾਂ ਅੱਜ ਤੁਸਾਂ ਨੇ ,
ਸਿੱਖਣੇ ਨੇ ਫਾਰਮੂਲੇ।
ਗਣਿਤ ਬੜਾ ਆਸਾਨ ਏ ਬੱਚਿਓ,
ਐਵੇਂ ਨਹੀਂ ਡਰ ਜਾਣਾਂ,
ਖੇਤਰਫ਼ਲ, ਪਰਿਮਾਪ ਆਇਤ ਦਾ,
ਜ਼ਰੂਰ ਚਾਹੀਦਾ ਆਉਣਾ।
ਪਰੇਸ਼ਾਨ ਨਹੀਂ ਹੋਣਾਂ ,
ਚਾਈਂ-ਚਾਈਂ ਕਰੋ ਪੜ੍ਹਾਈ,
ਖੇਤਰਫ਼ਲ ਆਇਤ ਦਾ ਹੁੰਦਾ,
ਲੰਬਾਈ×ਚੌੜਾਈ ।
ਬੜਾ ਹੀ ਰੌਚਕ ਹੁੰਦਾ ਬੱਚਿਓ,
ਕਰੀਏ ਜੇਕਰ ਆਪ,
2(ਲੰਬਾਈ+ਚੌੜਾਈ)
ਆਇਤ ਦਾ ਪਰਿਮਾਪ।
ਧਿਆਨ ਲਗਾ ਕੇ ਵਰਗ ਨੂੰ ਸਮਝੋ,
ਸੋਚੋ ਕੰਮ ਨਾ ਦੂਜਾ,
ਖੇਤਰਫ਼ਲ ਵਰਗ ਦਾ ਬੱਚਿਓ,
ਭੁਜਾ×ਭੁਜਾ ।
ਮਨ ਚਿੱਤ ਲਾ ਕੇ ਕਰੋ ਪੜ੍ਹਾਈ,
ਇਹ ਵੀ ਸੱਚੀ ਪੂਜਾ,
ਵਰਗ ਦਾ ਪਰਿਮਾਪ ਹੁੰਦਾ ਏ,
4×ਭੁਜਾ ।
ਘਣ ਦਾ ਆਇਤਨ ਕੱਢਣਾ ਹੋਵੇ,
ਹੋਰ ਉਪਾਅ ਨਾ ਦੂਜਾ,
ਆਇਤਨ ਹੁੰਦਾ ਘਣ ਦਾ ਬੱਚਿਓ,
ਭੁਜਾ×ਭੁਜਾ×ਭੁਜਾ ।
ਗਣਿਤ ਨੂੰ ਲੈ ਕੇ ਕਦੇ ਨਾ ਰੱਖਣਾਂ,
ਸੋਚਾਂ ਵਿੱਚ ਤਨਾਵ,
ਘਣ ਦਾ ਵੱਡਾ ਵੀਰ ਹੁੰਦਾ ਏ,
ਬੱਚਿਓ ਵੀਰ ਘਣਾਵ।
ਗਣਿਤ ਦੇ ਸ਼ੰਕੇ ਦੂਰ ਕਰਨ ਲਈ,
ਕਵਿਤਾ ‘ਉਮਾ’ ਨੇ ਬਣਾਈ,
ਆਓ ਘਣਾਵ ਦਾ ਆਇਤਨ ਕੱਢੀਏ,
ਲਾ ਕੇ ਲੰਬਾਈ×ਚੌੜਾਈ×ਉਚਾਈ
ਉਮਾ ਕਮਲ ਤਲਵਾੜਾ (ਹੈੱਡ ਟੀਚਰ)
ਸ.ਐਲੀਮੈਂਟਰੀ ਸਕੂਲ ਬਹਿਮਾਵਾ
ਜ਼ਿਲ੍ਹਾ ਹੁਸ਼ਿਆਰਪੁਰ
ਮੋਬਾਇਲ 9465573989
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly