(ਸਮਾਜ ਵੀਕਲੀ)
1. ਮਹਾਤਮਾ ਗਾਂਧੀ ਜੀ ਨੂੰ ਸਭ ਤੋਂ ਪਹਿਲਾਂ ” ਰਾਸ਼ਟਰਪਿਤਾ ” ਕਿਸ ਨੇ ਕਿਹਾ ?
2. ” ਦਿਲੀਪ ਟਰਾਫੀ ” ਕਿਸ ਖੇਡ ਨਾਲ ਸੰਬੰਧਿਤ ਹੈ ?
3. ਦੁਨੀਆਂ ਦੀ ਸਭ ਤੋਂ ਵੱਧ ਛਪਣ ਵਾਲੀ ਪੁਸਤਕ ਕਿਹੜੀ ਹੈ ?
4. ਪ੍ਰਸਿੱਧ ਸੈਲਾਨੀ ਖੇਤਰ ” ਪੰਚਮੜੀ ” ਕਿਸ ਰਾਜ ਵਿੱਚ ਸਥਿਤ ਹੈ ?
5. ਗੁਜਰਾਤ ਪ੍ਰਾਂਤ ਦੇ ਨਕਸ਼ੇ ਦਾ ਆਕਾਰ ਕਿਸ ਤਰ੍ਹਾਂ ਦਾ ਹੈ ?
6. ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਦਾ ਨਾਂ ਕੀ ਹੈ ?
7. ਭਾਰਤ ਦਾ ਪਹਿਲਾ ਨਾਗਰਿਕ ਕੌਣ ਹੈ ?
8. ਸੰਯੁਕਤ ਰਾਸ਼ਟਰ ਸੰਘ ( ਯੂ. ਐੱਨ . ਓ. ) ਦਾ ਮੁੱਖ ਦਫ਼ਤਰ ਕਿੱਥੇ ਹੈ ?
9. ” ਸਾਂਚੀ ਸਤੂਪ ” ਦੇ ਪੱਥਰਾਂ ‘ਤੇ ਕਿਸ ਮਹਾਂਪੁਰਖ ਦੇ ਜੀਵਨ ਦੀਆਂ ਘਟਨਾਵਾਂ ਦੀ ਚਿੱਤਰਾਂ ਦੇ ਰੂਪ ਵਿੱਚ ਖੁਦਾਈ ਕੀਤੀ ਗਈ ਹੈ ?
10. ਦੂਸਰੇ ਵਿਸ਼ਵ ਯੁੱਧ ( 1939 – 1945 ) ਵਿੱਚ ਜਰਮਨੀ ਦੀ ਸੈਨਾ ਦਾ ਕਮਾਂਡਰ ਕੌਣ ਸੀ ?
11. ਈ. ਸੀ. ਜੀ. ਤੋਂ ਕੀ ਭਾਵ ਹੈ ?
12. ਸਾਡੇ ਦੇਸ਼ ਦਾ ਰਾਸ਼ਟਰੀ ਚਿੰਨ੍ਹ ਕਿਹੜਾ ਹੈ ?
13. ਪਹਿਲੀ ਪੰਜਾਬੀ ਫ਼ਿਲਮ ਕਦੋਂ ਬਣਾਈ ਗਈ ?
14. ਸ਼ਾਹਪੁਰੀ ਬੋਲੀ ਕਿੱਥੇ ਬੋਲੀ ਜਾਂਦੀ ਹੈ ?
15. ਸੰਸਾਰ ਦਾ ਸਭ ਤੋਂ ਵਿਸ਼ਾਲ ਰੇਗਿਸਤਾਨ ਕਿਹੜਾ ਹੈ ?
16. ” ਖਟਕੜ ਕਲਾਂ ” ਸਥਾਨ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਹੈ ?
17. ਕਾਲੀਦਾਸ ਕਿਸ ਭਾਸ਼ਾ ਵਿੱਚ ਲਿਖਦੇ ਸਨ ?
18. ਭਾਰਤ ਦੀ ਗੰਗਾ ਨਦੀ ਦੀ ਲੰਬਾਈ ਕਿੰਨੀ ਹੈ ?
19. ਗਿਰ ਨੈਸ਼ਨਲ ਪਾਰਕ ਕਿਸ ਰਾਜ ਵਿੱਚ ਹੈ ?
20. ਸੰਸਾਰ ਦੀ ਸਭ ਤੋਂ ਮਹਿੰਗੀ ਧਾਤੂ ਕਿਹੜੀ ਹੈ ?
21. ਟਾਈਟੈਨਿਕ ਜਹਾਜ਼ ਦੇ ਡੁੱਬ ਜਾਣ ਦਾ ਕੀ ਕਾਰਨ ਸੀ ?
22. ” ਤੌਸ ” ਕੀ ਹੈ ?
23. ਰਾਜ ਸਭਾ ਦੇ ਕਿੰਨੇ ਮੈਂਬਰ ਪੰਜਾਬ ਤੋਂ ਚੁਣੇ ਜਾਂਦੇ ਹਨ ?
24. ਪੰਜਾਬੀ ਭਾਸ਼ਾ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ ?
25. ਪੰਜਾਬੀ ਫ਼ਿਲਮ ਜਗਤ ਨੂੰ ਕੀ ਕਹਿੰਦੇ ਹਨ ?
26. ” ਸਰਬ ਰੋਗ ਨਿਰਵਾਣੀ ” ਕਿਸ ਰੁੱਖ਼ ਨੂੰ ਕਿਹਾ ਗਿਆ ਹੈ ?
27. ” ਲੋਨਾਰ ” ਝੀਲ ਕਿਸ ਰਾਜ ਵਿੱਚ ਹੈ ?
28. ਵੀ.ਵੀ.ਪੈਟ . ( V.V.P.A.T.) ਤੋਂ ਕੀ ਭਾਵ ਹੈ ?
29. ਅੰਤਰਰਾਸ਼ਟਰੀ ਬਜ਼ੁਰਗ ਦਿਵਸ ਕਦੋਂ ਮਨਾਇਆ ਜਾਂਦਾ ਹੈ ?
30. ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਕਿੱਥੇ ਹੈ ?
ਉੱਤਰ :
1. ਸੁਭਾਸ਼ ਚੰਦਰ ਬੋਸ
2. ਕ੍ਰਿਕੇਟ
3. ਬਾਈਬਲ
4. ਮੱਧ ਪ੍ਰਦੇਸ਼
5. ਇੱਕ ਮੁੱਠੀ ਵਰਗਾ
6. ਸ੍ਰੀ ਗੁਲਜ਼ਾਰੀ ਲਾਲ ਨੰਦਾ
7. ਰਾਸ਼ਟਰਪਤੀ
8. ਨਿਊਯਾਰਕ ਵਿੱਚ
9. ਮਹਾਤਮਾ ਬੁੱਧ
10. ਹਿਟਲਰ
11. ਇਲੈਕਟ੍ਰੋ ਕਾਰਡੀਓਗ੍ਰਾਫੀ
12. ਤਿੰਨ ਸ਼ੇਰਾਂ ਵਾਲੀ ਮੂਰਤੀ
13. 1928 ਵਿੱਚ
14. ਪਾਕਿਸਤਾਨ ਵਿੱਚ
15. ਸਹਾਰਾ ਰੇਗਿਸਤਾਨ
16. ਸ਼ਹੀਦ ਭਗਤ ਸਿੰਘ ਨਗਰ
17. ਸੰਸਕ੍ਰਿਤ
18. 2506 ਕਿਲੋਮੀਟਰ
19. ਗੁਜਰਾਤ
20. ਯੂਰੇਨੀਅਮ
21. ਹਿਮਖੰਡ ਨਾਲ ਟਕਰਾ ਜਾਣਾ
22. ਸੰਗੀਤ ਸਾਜ਼
23. ਸੱਤ
24. ਪਟਿਆਲਾ
25. ਪਾਲੀਵੁੱਡ
26. ਨਿੰਮ
27. ਮਹਾਰਾਸ਼ਟਰ
28. ਵੋਟ ਵੈਰੀਫਾਈਡ ਪੇਪਰ ਆਡਿਟ ਟ੍ਰੇਲ
29. ਇੱਕ ਅਕਤੂਬਰ
30. ਅਰਬ ਸਾਗਰ ਵਿੱਚ
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly