ਚੱਲ ਉੱਠਜਾ ਹੁਣ ਤਾਂ ਪੰਜਾਬ ਸਿਆ

ਪੰਜਾਬ
ਸੰਜੀਵ ਸਿੰਘ ਸੈਣੀ
ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)  ਗੁਰਬਾਣੀ ‘ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ,ਪਰ ਹੁਣ ਇਹ ਤਿੰਨੋਂ ਚੀਜ਼ਾਂ ਮਨੁੱਖੀ ਕਾਰਨਾਂ ਕਰਕੇ ਪ੍ਰਭਾਵਿਤ ਹੋ ਚੁੱਕਿਆ ਹਨ। ਅਸੀਂ ਕੁਦਰਤੀ ਨਿਆਮਤਾਂ ਨੂੰ ਬਰਬਾਦ ਕਰ ਦਿੱਤਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਅੱਜ ਨਸਲਾਂ ਤੇ ਫਸਲਾਂ ਦੋਵੇਂ ਹੀ ਬਰਬਾਦ ਹੋ ਚੁੱਕੀਆਂ ਹਨ। ਧਰਤੀ ਹੇਠਲਾ ਪਾਣੀ ਦਿਨ-ਪ੍ਰਤੀ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਜਲਦੀ ਹੀ ਰੇਗਿਸਤਾਨ ਬਣ ਜਾਵੇਗੀ। ਦਿੱਲੀ ਸਮੇਤ ਅਨੇਕ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਹਾਲ ਹੀ ‘ਚ ਨਸ਼ਰ ਹੋਈ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ ।40 ਫੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਫ਼ੈਕਟਰੀਆਂ ਦੀ ਰਹਿੰਦ ਖੂਹੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਕੁਦਰਤੀ ਜੀਵ ਜੰਤੂ ਵੀ ਪ੍ਰਭਾਵਿਤ ਹੋ ਰਹੇ ਹਨ। ਕਈ ਧਾਤਾ  ਲੈਂਡ, ਕੈਡਮੀਅਮ ਅਤੇ ਹੋਰ ਜਲਣਸ਼ੀਲ ਪਦਾਰਥ ਪਾਣੀ ‘ਚ ਮਿਲ ਚੁੱਕੇ ਹਨ। ਫ਼ਸਲ ਦੀ ਜਿਆਦਾ ਪੈਦਾਵਾਰ ਲਈ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਹੈ । ਪੰਜਾਬ ‘ਚ ਮਾਲਵਾ ਖੇਤਰ ਭਿਆਨਕ ਬੀਮਾਰੀਆਂ ਦੀ ਗ੍ਰਿਫਤ ਵਿੱਚ ਹੈ। ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਕੈਂਸਰ ਨੇ ਘੇਰ ਲਿਆ ਹੈ। ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਇਥੋਂ ਤੱਕ ਲੋਕਾਂ ਨੂੰ ਜਮੀਨ ਜਾਇਦਾਦਾਂ ਤੱਕ ਵੇਚਣੀਆਂ ਪੈ ਰਹੀਆਂ ਹਨ। ਇਥੋਂ ਤੱਕ ਕਿ ਪਸ਼ੂਆਂ ਵਿੱਚ ਵੀ ਇਹ ਨਾਮੁਰਾਦ ਬਿਮਾਰੀ ਪੈਰ ਪਸਾਰ ਚੁੱਕੀ ਹੈ। ਇਨ੍ਹਾਂ ਪਸ਼ੂਆਂ ਦਾ ਦੁੱਧ ਪੀਣ ਵਾਲੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਅੱਜ ਪੰਜਾਬ ਵਿਚ ਨਸ਼ਿਆਂ ਕਾਰਨ ਹਰ ਰੋਜ਼ ਘਰਾਂ ਵਿੱਚ  ਸੱਥਰ ਵਿੱਛ ਰਹੇ ਹਨ। 14 ਤੋਂ 22 ਸਾਲਾਂ ਦੇ ਨੌਜਵਾਨ ਓਵਰਡੋਜ਼ ਕਾਰਨ ਮਰ ਰਹੇ ਹਨ।  ਵੀਡੀਓ ਵਾਇਰਲ ਹੋਈ ਕਿ ਬਟਾਲਾ ਵਿਖੇ ਇੱਕ ਕੁੜੀ ਚਿੱਟੇ ਦੀ ਓਵਰਡੋਜ਼ ਕਾਰਨ ਗਲੀ ਵਿੱਚ ਬੇਸੁੱਧ ਪਾਈ ਗਈ। ਨਸ਼ਿਆਂ ਦੇ ਪ੍ਰਕੋਪ ਕਾਰਨ ਅਨੇਕਾਂ ਹੀ ਘਰ ਬਰਬਾਦ ਹੋ ਚੁੱਕੇ ਹਨ। ਵਿਦੇਸ਼ ਜਾਣ ਦਾ ਰੁਝਾਨ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਤੱਕ 1.96 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਕਿਸੇ ਲਈ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ ਪਰ ਅਨੇਕਾਂ ਮਜਬੂਰੀਆਂ ਕਾਰਨ ਹੀ ਉਸ ਨੂੰ ਆਪਣੀ ਧਰਤੀ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਤ੍ਰਾਸਦੀ ਇਹ ਹੈ ਕਿ ਚੰਗੇ ਕਾਰੋਬਾਰਾਂ ਵਾਲੇ ਪਰਿਵਾਰ ਵੀ ਪੰਜਾਬ ਛੱਡੀ ਜਾ ਰਹੇ ਹਨ। ਇਕ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਵਿੱਚ 76 ਲੱਖ ਤੋਂ ਵਧੇਰੇ ਲੋਕਾਂ ਕੋਲ ਪਾਸਪੋਰਟ ਹੈ। ਲੋਕ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ ਤੇ ਮਗਰੋਂ ਬੈਂਕਾਂ ਦੀਆਂ ਕਿਸ਼ਤਾਂ ਔਖੇ-ਸੌਖੇ ਹੋ ਕੇ ਭਰਨ ਲਈ ਮਜਬੂਰ ਹੁੰਦੇ ਹਨ। ਅੱਜ ਪੰਜਾਬ ਦੀ ਜਵਾਨੀ, ਤੇ ਪਾਣੀਆਂ ਨੂੰ ਬਚਾਉਣ ਲਈ ਵੱਡੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਰੁੱਖ ਕੱਟਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫ਼ੈਕਟਰੀਆਂ ਦੀ ਸਮੇਂ ਸਿਰ ਚੈਕਿੰਗ ਕਰਨੀ ਚਾਹੀਦੀ ਹੈ। ਵਾਟਰ ਰੀਚਾਰਜਿੰਗ ਪਲਾਂਟ ਬਣਾ ਕੇ ਮੀਂਹ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ। ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਤਾਂ ਹੀ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕਾਂਗੇ।

ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਰਾਣੇ ਸਮਿਆਂ ਦੇ ਰਿਵਾਜਾਂ ਅਤੇ ਪਰੰਪਰਾਵਾਂ ਦੀ ਇੱਕ ਮਿਠੀ ਯਾਦ , ਪੱਖੀ
Next articleਜੂਨ ਵਿੱਚ 14 ਦਿਨਾਂ ਵਿੱਚ ਨਸ਼ੇ ਨਾਲ ਹੋਈਆਂ 14 ਮੌਤਾਂ ਡਰੱਗ ਸੰਕਟ ‘ਆਪ’ ਦੇ ਕੰਟਰੋਲ ਤੋਂ ਬਾਹਰ: ਰਾਜਾ ਵੜਿੰਗ