HOME ਨਸ਼ਿਆਂ ਨੂੰ ਆਪਾਂ ਸਭ ਰਲ ਮਿਲ ਕੇ ਖਤਮ ਕਰ ਸਕਦੇ ਹਾਂ –ਡਾ...

ਨਸ਼ਿਆਂ ਨੂੰ ਆਪਾਂ ਸਭ ਰਲ ਮਿਲ ਕੇ ਖਤਮ ਕਰ ਸਕਦੇ ਹਾਂ –ਡਾ ਸੁਖਵਿੰਦਰ ਕੁਮਾਰ ਸੁੱਖੀ

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਸੱਲ੍ਹ ਕਲਾਂ ਸੱਲ੍ਹ ਖੁਰਦ ਵਿਖੇ ਡਾ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ ਆਏ ਸਨ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ , ਜਨਤਾ ਵਿੱਚ ਜਾਗਰੂਕਤਾ ਫੈਲਾਉਣੀ ਅਤੇ ਇੱਕ ਨਸ਼ਾ ਮੁਕਤ ਸਮਾਜ ਦੀ ਨੀਂਹ ਅਸੀਂ ਸਭ ਰਲ ਮਿਲ ਕੇ ਰੱਖ ਸਕਦੇ ਹਾਂ ਜੇਕਰ ਮੈਂ ਇੱਕਲਾ ਕਹਾਂ ਕਿ ਮੈਂ ਨਸ਼ੇ ਬੰਦ ਕਰ ਲਵਾਂਗਾ ਤਾਂ ਇਹ ਗੱਲ ਨਾਮੁਮਕਿਨ ਹੈ ਸਾਰੀ ਸੰਗਤਾ ਇਸ ਬਿਮਾਰੀ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦੇਵੇ ਤਾਂ ਹੀ ਇਸ ਦਾ ਹੱਲ ਹੋ ਸਕਦਾ ਹੈ। ਉਹਨਾਂ ਨੇ ਸਾਰੀ ਸੰਗਤ ਨੂੰ ਸੋਹ ਖਿਲਾਈ ਕੇ ਅਸੀਂ ਨਾ ਕੋਈ ਨਸ਼ਾ ਕਰਾਂਗੇ,ਨਾ ਕਿਸੇ ਨੂੰ ਨਸ਼ਾ ਕਰਨ ਦੇਵਾਂਗੇ, ਨਸ਼ਾ ਵੇਚਣ ਵਾਲਿਆਂ ਨੂੰ ਨਾ ਉਸਦੀ ਜਮਾਮਨਿਤ ਕਰਾਵਾਂਗੇ ਅਤੇ ਨਾ ਹੀ ਉਸ ਦਾ ਸਾਥ ਦੇਵਾਂਗੇ। ਕੈਬਨਿਟ ਮੰਤਰੀ ਸਾਹਿਬ ਨੇ ਪਿੰਡ ਦੀ ਭਲਾਈ ਵਾਸਤੇ ਜਿੰਨੇ ਵੀ ਪੈਸੇ ਤੁਹਾਨੂੰ ਚਾਹੀਦੇ ਹੋਏ ਉਸ ਤੋਂ ਵੀ ਵੱਧ ਪੈਸੇ ਤੁਹਾਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਛੱਪੜ ਵਾਸਤੇ ਚਾਹੇ 30 ਲੱਖ ਰੁਪਿਆ ਲੱਗ ਜਾਵੇ ਮੈਂ ਦੇਵਾਂਗਾ ਪਰ ਛੱਪੜ ਖਰੀਦਣ ਵਾਸਤੇ ਸਰਕਾਰ ਦੀ ਕੋਈ ਸਕੀਮ ਨਹੀਂ ਹੈ । ਉਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਆਮ ਆਦਮੀ ਪਾਰਟੀ ਦੇ ਆਗੂ,ਡਾ ਚਰਨਜੀਤ ਕੁਮਾਰ ਐਸ ਐਮ ਓ ਸੁੱਜੋਂ, ਬੀ ਡੀ ਓ ਸਾਹਿਬ, ਰਾਮ ਪਾਲ ਐਸ ਐਚ ਓ, ਸੈਕਟਰੀ ਸਾਹਿਬ, ਹਰਪ੍ਰੀਤ ਕੁਮਾਰ ਸਰਪੰਚ, ਅਮਨਦੀਪ ਕੌਰ ਪੰਚ, ਕਿਰਨਪ੍ਰੀਤ ਕੌਰ ਪੰਚ, ਊਸ਼ਾ ਰਾਣੀ ਪੰਚ, ਸੁਰਜੀਤ ਵਾਲੀਆਂ ਪੰਚ, ਧਰਮਿੰਦਰ ਸਿੰਘ ਪੰਚ,ਹਰਭੰਗਵਤ ਸਿੰਘ, ਅਮ੍ਰਿਤ ਲਾਲ ਨੰਬਰਦਾਰ, ਪਲਵਿੰਦਰ ਸਿੰਘ ਨੰਬਰਦਾਰ, ਹਰਭਜਨ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਕੌਰ ਆਸ਼ਾ ਵਰਕਰ, ਕਸ਼ਮੀਰ ਚੰਦ, ਸੁਰਜੀਤ ਬੈਂਸ, ਹਰਭਜਨ ਸਿੰਘ ਬੈਂਸ, ਸੁਰਜੀਤ ਸਾਬਕਾ ਪੰਚ, ਲੈਂਬਰ ਰਾਮ ਬੰਗਾ,ਦੇਵ ਰਾਮ, ਸੁੱਚਾ ਰਾਮ,ਬੂਟਾ ਰਾਮ, ਪਰਮਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਸਵੇਰੇ 8:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲਾ ਰਹੇਗਾ – ਡਿਪਟੀ ਕਮਿਸ਼ਨਰ
Next articleਨਸ਼ਿਆ ਨੂੰ ਜੜ ਤੋ ਖ਼ਤਮ ਕਰਨਾ ਸਾਡੀ ਨੈਤਿਕ ਜੁੰਮੇਵਾਰੀ – ਡਾ ਸੁੱਖੀ